ਸਾਲ 2024 ਦਾ ਅੱਜ ਆਖਰੀ ਦਿਨ ਹੈ ਤੇ ਕੁਝ ਘੰਟਿਆਂ ਬਾਅਦ ਪੂਰਾ ਦੇਸ਼ ਨਵੇਂ ਸਾਲ 2025 ਦੇ ਜਸ਼ਨਾਂ ਵਿੱਚ ਡੁੱਬ ਜਾਵੇਗਾ। ਜਲੰਧਰ ਕਮਿਸ਼ਨਰੇਟ ਪੁਲਸ ਨੇ ਰਾਤ 12 ਵਜੇ ਤੱਕ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੰਦਰਾਂ ਅਤੇ ਗੁਰਦੁਆਰਿਆਂ 'ਚ ਰਾਤ 12 ਵਜੇ ਤੱਕ ਪ੍ਰੋਗਰਾਮ ਜਾਰੀ ਰਹਿਣਗੇ।
ਦੱਸ ਦੇਈਏ ਕਿ ਇਸ ਦੇ ਨਾਲ ਹੀ ਸ਼੍ਰੀ ਦੇਵੀ ਤਾਲਾਬ ਮੰਦਰ, ਇਸਕੋਨ ਮੰਦਰ, ਗੀਤਾ ਮੰਦਰ ਸਮੇਤ ਸ਼ਹਿਰ ਦੇ ਕਈ ਹੋਰ ਮੰਦਰਾਂ ਵਿੱਚ ਵੀ ਧਾਰਮਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਸ਼ਹਿਰ ਦੇ ਰੈਸਟੋਰੈਂਟ ਅਤੇ ਹੋਟਲ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣਗੇ
ਨਵੇਂ ਸਾਲ 'ਤੇ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਅੱਧੀ ਰਾਤ 12 ਵਜੇ ਤੱਕ ਹੀ ਖੋਲ੍ਹਣ ਦੇ ਹੁਕਮ ਹਨ। ਇਸ ਦੌਰਾਨ ਪੁਲਸ ਵੀ ਅਲਰਟ ਉਤੇ ਹੈ। ਕਿਸੇ ਕਿਸਮ ਦੀ ਹੁੱਲੜਬਾਜ਼ੀ ਨਾ ਹੋਵੇ ਇਸ ਲਈ ਸ਼ਹਿਰ ਵਿਚ ਪੀਸੀਆਰ ਟੀਮ ਹਰ ਸਮੇਂ ਚੌਕਸ ਰਹੇਗੀ। ਸ਼ਹਿਰ ਦੀ ਸੁਰੱਖਿਆ ਲਈ 800 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।