ਲੁਧਿਆਣਾ ਨੇੜੇ ਲਾਡੋਵਾਲ ਵਿਖੇ ਰੇਲਵੇ ਵੱਲੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਣ ਕਈ ਟਰੇਨਾਂ 9 ਜਨਵਰੀ ਤੱਕ ਪ੍ਰਭਾਵਤ ਰਹਿਣਗੀਆਂ। ਇਨ੍ਹਾਂ ਵਿੱਚ ਪਠਾਨਕੋਟ ਦਿੱਲੀ 22340-22429, ਸ਼ਾਨ-ਏ-ਪੰਜਾਬ 12497-1249, ਅੰਮ੍ਰਿਤਸਰ-ਜੈਨਗਰ 04652-04651, ਅੰਮ੍ਰਿਤਸਰ-ਦਿੱਲੀ 14679-14680, ਜਲੰਧਰ-ਦਿੱਲੀ 14682-14681,
ਅੰਮ੍ਰਿਤਸਰ-ਹਰਿਦੁਆਰ 12053-12054, ਚੰਡੀਗੜ੍ਹ-ਅੰਮ੍ਰਿਤਸਰ ਸਣੇ ਗੌਰਖਪੁਰ 12411-12412, ਬੜਮੇਰ, ਚੰਡੀਗੜ੍ਹ ਲੋਹੀਆ ਤੋਂ ਨਵੀਂ ਦਿੱਲਾ, ਆਗਰਾ ਤੋਂ ਹੁਸ਼ਿਆਰਪੁਰ ਆਉਣ ਵਾਲੀਆਂ 54 ਟਰੇਨਾਂ ਰੱਦ ਰਹਿਣਗੀਆਂ।
ਇਹ ਟਰੇਨਾਂ ਜਲੰਧਰ ਨਹੀਂ ਆਉਣਗੀਆਂ
12029-12030 ਸਵਰਨ ਸ਼ਤਾਬਦੀ, 12031-12032 ਅੰਮ੍ਰਿਤਸਰ 8 ਜਨਵਰੀ ਤੱਕ ਜਲੰਧਰ ਨਹੀਂ ਆਉਣਗੀਆਂ। ਇਹ ਰੇਲ ਗੱਡੀਆਂ ਲੁਧਿਆਣਾ ਤੋਂ ਹੀ ਵਾਪਸ ਮੁੜਣਗੀਆਂ, ਇਸ ਲਈ ਯਾਤਰੀਆਂ ਨੂੰ ਹੋਰ ਵਿਕਲਪਾਂ ਨਾਲ ਸਫ਼ਰ ਕਰਨਾ ਪਵੇਗਾ। ਇਸੇ ਤਰ੍ਹਾਂ ਦਰਭੰਗਾ-ਜਲੰਧਰ, 15531-15532 ਦਾ ਸੰਚਾਲਨ ਵੀ 5 ਜਨਵਰੀ ਤੱਕ ਪ੍ਰਭਾਵਿਤ ਰਹੇਗਾ। ਵਿਭਾਗ ਵੱਲੋਂ ਇਨ੍ਹਾਂ ਟਰੇਨਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਹਨ।
ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਰੇਲਵੇ ਵੱਲੋਂ ਟਰੇਨਾਂ ਦੇ ਸੰਚਾਲਨ 'ਚ ਬਦਲਾਅ ਕੀਤਾ ਜਾਵੇਗਾ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਸਫਰ ਕਰਨ ਵਾਲੇ ਯਾਤਰੀਆਂ ਨੂੰ ਟਰੇਨ ਨਾਲ ਜੁੜੀ ਜਾਣਕਾਰੀ ਲੈਣ ਤੋਂ ਬਾਅਦ ਹੀ ਘਰੋਂ ਨਿਕਲਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਕਾਸ ਕਾਰਜ ਕੀਤੇ ਜਾਣਗੇ ਉਸ ਦਾ ਲਾਭ ਯਾਤਰੀਆਂ ਨੂੰ ਹੀ ਹੋਵੇਗਾ। ਰੇਲਵੇ ਜਨਤਾ ਦੀ ਸੇਵਾ ਨੂੰ ਧਿਆਨ 'ਚ ਰੱਖ ਕੇ ਕੰਮ ਕਰ ਰਿਹਾ ਹੈ।
ਯਾਤਰੀਆਂ ਨੂੰ ਉਡੀਕ ਕਰਨੀ ਪਈ
ਅੱਜ ਵੀ ਟਰੇਨਾਂ ਦਾ ਸਮਾਂ ਪ੍ਰਭਾਵਿਤ ਹੋਇਆ ਹੈ। ਨਾਂਦੇੜ ਸਾਹਿਬ ਤੋਂ ਅੰਮ੍ਰਿਤਸਰ ਜਾਣ ਵਾਲੀ 12715 ਸੱਚਖੰਡ ਐਕਸਪ੍ਰੈਸ ਦੇ ਯਾਤਰੀਆਂ ਨੂੰ ਵੀ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਤੋਂ ਇਲਾਵਾ 1 ਜਨਵਰੀ ਨੂੰ ਸਵੇਰੇ 8.15 ਵਜੇ ਆਈ ਟਰੇਨ 12 ਘੰਟੇ ਦੀ ਦੇਰੀ ਨਾਲ 2 ਜਨਵਰੀ ਨੂੰ ਸਵੇਰੇ 9.45 ਵਜੇ ਸਿਟੀ ਸਟੇਸ਼ਨ 'ਤੇ ਪਹੁੰਚੀ। ਇਸੇ ਤਰ੍ਹਾਂ ਅੰਮ੍ਰਿਤਸਰ ਆਉਣ ਵਾਲੀ 18237 ਛੱਤੀਸਗੜ੍ਹ ਐਕਸਪ੍ਰੈਸ ਸਾਢੇ 3 ਘੰਟੇ ਦੀ ਦੇਰੀ ਤੋਂ ਬਾਅਦ ਸਵੇਰੇ 8 ਵਜੇ ਕੈਂਟ ਸਟੇਸ਼ਨ ਪਹੁੰਚੀ। 11057 ਅੰਮ੍ਰਿਤਸਰ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਤੋਂ 2 ਤੋਂ 3 ਘੰਟੇ ਦੇਰੀ ਨਾਲ ਸ਼ਾਮ 5 ਵਜੇ ਤੋਂ ਬਾਅਦ ਕੈਂਟ ਸਟੇਸ਼ਨ 'ਤੇ ਪਹੁੰਚੀ।
ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ 12919 ਜਲੰਧਰ ਸਵੇਰੇ 10.30 ਵਜੇ ਦੇ ਨਿਰਧਾਰਤ ਸਮੇਂ ਤੋਂ 3 ਘੰਟੇ ਲੇਟ ਹੋਣ ਕਾਰਨ ਦੁਪਹਿਰ ਕਰੀਬ 1.30 ਵਜੇ ਕੈਂਟ ਸਟੇਸ਼ਨ ਪਹੁੰਚੀ। ਜੰਮੂ ਤਵੀ ਜਾਣ ਵਾਲੀ 11077 ਜੇਹਲਮ ਐਕਸਪ੍ਰੈਸ ਜਲੰਧਰ ਵਿਖੇ ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ ਤਿੰਨ ਘੰਟੇ ਪਛੜ ਰਹੀ। ਦਿੱਲੀ ਤੋਂ ਆ ਰਹੀ ਟਰੇਨ 14035 ਢਾਈ ਘੰਟੇ ਦੀ ਦੇਰੀ ਨਾਲ ਰਾਤ 8.30 ਵਜੇ ਕੈਂਟ ਪਹੁੰਚੀ। ਗਾਂਧੀਨਗਰ ਤੋਂ ਆਉਣ ਵਾਲੀ ਜੰਮੂ ਤਵੀ ਐਕਸਪ੍ਰੈਸ 19223 ਜਲੰਧਰ ਵੀ ਆਪਣੇ ਨਿਰਧਾਰਿਤ ਸਮੇਂ ਤੋਂ 40 ਮਿੰਟ ਦੇਰੀ ਨਾਲ ਕੈਂਟ ਸਟੇਸ਼ਨ ਪਹੁੰਚੀ, ਜਦਕਿ ਸੰਬਲਪੁਰ ਤੋਂ ਆ ਰਹੀ 183039 ਕੈਂਟ ਸਟੇਸ਼ਨ ਤੋਂ ਪੌਣੇ ਘੰਟੇ ਦੀ ਦੇਰੀ ਨਾਲ ਪਹੁੰਚੀ।