ਭਾਰਤੀਆਂ ਨੇ ਨਵਾਂ ਸਾਲ ਮਨਾਉਣ 'ਚ ਕੋਈ ਕਸਰ ਨਹੀਂ ਛੱਡੀ, ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਭਾਰਤੀਆਂ ਨੇ ਆਨਲਾਈਨ ਸ਼ਾਪਿੰਗ ਕੀਤੀ| ਭਾਰਤੀਆਂ ਨੇ ਬਲਿੰਕਿਟ, ਸਵਿਗੀ ਅਤੇ ਬਿਗ ਬਾਸਕੇਟ ਤੋਂ ਅੰਗੂਰ ਤੋਂ ਲੈ ਕੇ ਕੰਡੋਮ ਤੱਕ, ਚਿਪਸ ਦੇ ਪੈਕੇਟ ਤੋਂ ਹੈਂਡਕਫ ਤੱਕ, ਗਾਹਕਾਂ ਨੇ ਹਰ ਚੀਜ਼ ਦਾ ਆਰਡਰ ਦਿੱਤਾ ਜੋ ਨਵੇਂ ਸਾਲ ਦੇ ਜਸ਼ਨਾਂ 'ਤੇ ਉਨ੍ਹਾਂ ਦੀ ਪਾਰਟੀ ਦੇ ਮੂਡ ਨੂੰ ਵਧਾ ਸਕਦਾ ਹੈ। ਬਲਿੰਕਿਟ ਨੇ 1.2 ਲੱਖ ਕੰਡੋਮ ਵੇਚੇ, ਸਵਿਗੀ ਨੇ ਨਵੇਂ ਸਾਲ ਦੀ ਸ਼ਾਮ 'ਤੇ 4,779 ਕੰਡੋਮ ਵੇਚੇ।
ਬਲਿੰਕਿਟ ਦੇ ਸੰਸਥਾਪਕ ਨੇ ਖੁਲਾਸਾ ਕੀਤਾ
ਬਲਿੰਕਿਟ ਦੇ ਸਹਿ-ਸੰਸਥਾਪਕ ਅਲਬਿੰਦਰ ਢੀਂਡਸਾ ਨੇ ਐਕਸ 'ਤੇ ਦੱਸਿਆ ਕਿ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ, ਭਾਰਤੀਆਂ ਦੀਆਂ ਮੁੱਖ ਪਾਰਟੀ ਆਈਟਮਾਂ ਜਿਵੇਂ ਚਿਪਸ, ਕੋਕ ਅਤੇ ਨਮਕੀਨ ਸ਼ਾਮ ਦਾ ਮੁੱਖ ਆਕਰਸ਼ਣ ਸਨ। ਉਨ੍ਹਾਂ ਦੇ ਡਿਲੀਵਰੀ ਏਜੰਟਾਂ ਨੇ 31 ਦਸੰਬਰ ਦੀ ਰਾਤ 8 ਵਜੇ ਤੱਕ ਆਲੂ ਭੁਜੀਆ ਦੇ 2.3 ਲੱਖ ਪੈਕੇਟ ਅਤੇ ਆਈਸ ਕਿਊਬ ਦੇ 6,834 ਪੈਕੇਟ ਡਿਲੀਵਰ ਕੀਤੇ ਸਨ।
39 ਪ੍ਰਤੀਸ਼ਤ ਚਾਕਲੇਟ ਕੰਡੋਮ ਦੀ ਵਿਕਰੀ ਰਹੀ , ਸਟ੍ਰਾਬੇਰੀ 31 ਪ੍ਰਤੀਸ਼ਤ ਅਤੇ ਬੱਬਲਗਮ 19 ਪ੍ਰਤੀਸ਼ਤ ਸੀ। ਇੰਨਾ ਹੀ ਨਹੀਂ ਗ੍ਰੇਪ ਫਲੇਵਰਡ ਕੰਡੋਮ ਦੀ ਵੀ ਕਾਫੀ ਮੰਗ ਸੀ।
ਇਸ 'ਤੇ ਹੈਰਾਨੀ ਪ੍ਰਗਟ ਕਰਦਿਆਂ ਅਲਬਿੰਦਰ ਨੇ ਕਿਹਾ ਕਿ ਇਹ ਸਵੇਰ ਤੋਂ ਹੀ ਸਭ ਤੋਂ ਵੱਧ ਮੰਗ ਵਾਲਾ ਉਤਪਾਦ ਹੈ। ਉਨ੍ਹਾਂ ਕਿਹਾ ਕਿ ਆਖਿਰੀ ਦਿਨ ਲੋਕਾਂ ਨੂੰ ਅੰਗੂਰਾਂ ਦੀ ਕੀ ਲੋੜ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਅੰਗੂਰ ਦੀ ਜ਼ਿਆਦਾ ਮੰਗ ਦਾ ਕਾਰਨ ਦੱਸਿਆ। ਲੋਕਾਂ ਨੇ ਦੱਸਿਆ ਕਿ ਨਵੇਂ ਸਾਲ ਦੇ ਮੌਕੇ 'ਤੇ 12 ਅੰਗੂਰ ਖਾ ਕੇ ਇੱਛਾ ਮੰਗਣ ਦੀ ਸਦੀਆਂ ਪੁਰਾਣੀ ਪਰੰਪਰਾ ਹੈ।
ਹੈਂਡਕਫਸ 'ਚ ਵਧੀ ਦਿਲਚਸਪੀ
Swiggy Instamart ਨੇ ਇਸ ਦਿਨ ਨਾਲ ਸਬੰਧਤ ਕੁਝ ਡਾਟਾ ਵੀ ਜਾਰੀ ਕੀਤਾ ਹੈ। ਇਸ ਮੁਤਾਬਕ ਨਵੇਂ ਸਾਲ ਦੀ ਸ਼ਾਮ 7:30 ਵਜੇ ਹਰ ਮਿੰਟ 853 ਚਿਪਸ ਦੇ ਆਰਡਰ ਆ ਰਹੇ ਸਨ। ਲੋਕਾਂ ਨੇ ਇਸ ਦਿਨ ਬਹੁਤ ਬਲਾਇਂਡਫੋਲਡਸ ਅਤੇ ਹੈਂਡਕਫਸ ਵਿ ਕਾਫੀ ਆਰਡਰ ਕੀਤੇ । ਸਵਿਗੀ ਇੰਸਟਾਮਾਰਟ ਦੇ ਸਹਿ-ਸੰਸਥਾਪਕ ਨੇ ਕਿਹਾ ਕਿ ਸ਼ਾਮ 7:41 'ਤੇ ਇਕ ਮਿੰਟ 'ਚ 119 ਕਿਲੋ ਆਈਸ ਕਿਊਬ ਦਾ ਆਰਡਰ ਦਿੱਤਾ ਗਿਆ। ਇਹ ਇਸ ਸ਼ਾਮ ਦਾ ਸਭ ਤੋਂ ਵੱਡਾ ਆਰਡਰ ਰਿਹਾ।