ਪੰਜਾਬੀ ਸਿਨੇਮਾਘਰਾਂ 'ਚ ਫਿਲਮ ਬਦਨਾਮ 28 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ | ਪੰਜਾਬੀ ਗਾਇਕ ਤੇ ਅਦਾਕਾਰ ਜੈ ਰੰਧਾਵਾ ਇਸ 'ਚ ਮੁੱਖ ਭੂਮਿਕਾ ਨਿਭਾਉਣਗੇ | ਅਦਾਕਾਰਾ ਜੈਸਮੀਨ ਭਸੀਨ ਵੀ ਨਜ਼ਰ ਆਉਣਗੇ | ਅਦਾਕਾਰ ਨੇ ਮੈਡਲ, ਜੇ ਜੱਟ ਵਿਗੜ ਗਿਆ , ਚੌਬਰ ਵਰਗੀਆਂ ਫਿਲਮਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਲੋਕਾਂ ਦੇ ਦਿਲਾਂ 'ਚ ਇੱਕ ਖਾਸ ਜਗ੍ਹਾਂ ਬਣ ਲਈ ਹੈ |
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਚਰਚਿਤ ਪੰਜਾਬੀ ਫਿਲਮ ਦਾ ਸਟੋਰੀ-ਡਾਇਲਾਗ ਜੱਸੀ ਲੋਹਕਾ, ਸਕ੍ਰੀਨ ਪਲੇਅ ਲੇਖਨ ਸਿਧਾਰਥ ਗਰਿਮਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਮੌਜੂਦਾ ਸਿਨੇਮਾ ਦੌਰ ਦੇ ਚਰਚਿਤ ਅਤੇ ਸਫ਼ਲ ਫਿਲਮਕਾਰ ਮਨੀਸ਼ ਭੱਟ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਸਫ਼ਲਤਮ ਰਹੀਆਂ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ।
'ਨਿੱਕਾ ਜ਼ੈਲਦਾਰ 4' ਇਸ ਦਿਨ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ 'ਨਿੱਕਾ ਜ਼ੈਲਦਾਰ 4' ਜੋ 07 ਮਾਰਚ 2025 ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਹੈ। ਹਾਲ ਹੀ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਜੱਟ ਐਂਡ ਜੂਲੀਅਟ 3' ਦਾ ਨਿਰਮਾਣ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ 'ਪਟਿਆਲਾ ਮੋਸ਼ਨ ਪਿਕਚਰਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਉਕਤ ਫਿਲਮ ਦਾ ਲੇਖਨ ਜਗਦੀਪ ਸਿੱਧੂ ਅਤੇ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ।
ਇਸੇ ਸੀਕਵਲ ਸੀਰੀਜ਼ ਦੀਆਂ ਤਿੰਨੋ ਫਿਲਮਾਂ 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3' ਦੀ ਸੁਪਰ ਸਫਲਤਾ ਨੂੰ ਵੀ ਮੰਨਿਆ ਜਾ ਸਕਦਾ ਹੈ, ਜੋ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੀਆਂ ਸਨ।
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਕੱਠਿਆਂ ਲਗਾਤਾਰ ਅੱਠਵੀਂ ਪੰਜਾਬੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਨਿੱਕਾ ਜ਼ੈਲਦਾਰ' ਸੀਰੀਜ਼ ਤੋਂ ਇਲਾਵਾ 'ਸ਼ੇਰ ਬੱਗਾ', 'ਮੁਕਲਾਵਾ', 'ਪੁਆੜਾ', 'ਕੁੜੀ ਹਰਿਆਣੇ ਵੱਲ ਦੀ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ ਅਤੇ ਜਿੰਨ੍ਹਾਂ ਦੀ ਸਕ੍ਰੀਨ ਜੋੜੀ ਅੱਜ ਦੀਆਂ ਸਭ ਤੋਂ ਪਸੰਦੀਦਾ ਅਤੇ ਹਿੱਟ ਜੋੜੀਆਂ ਵਿੱਚ ਸ਼ੁਮਾਰ ਕਰਵਾਉਂਦੀ ਹੈ।
ਗੁਰਨਾਮ ਭੁੱਲਰ ਦੀ ਫਿਲਮ ਮਾਰਚ 'ਚ ਸਿਨੇਮਾਘਰਾਂ 'ਚ ਮਚਾਵੇਗੀ ਧੂਮ

ਗਾਇਕੀ ਅਤੇ ਸਿਨੇਮਾਂ ਦੋਨੋ ਹੀ ਖੇਤਰਾਂ ਵਿਚ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਅਪਣੀ ਨਵੀਂ ਪੰਜਾਬੀ ਫ਼ਿਲਮ 'ਦੀਵਾਨਾ" ਦਾ ਐਲਾਨ ਕੀਤਾ ਸੀ, ਜੋ ਜਲਦ ਹੀ '21 ਮਾਰਚ 2025 ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਵੇਗੀ | ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਹੀ ਲੀਡ ਭੂਮਿਕਾ 'ਚ ਨਜ਼ਰ ਆਉਣਗੇ ,ਜੋ ਇਸ ਫ਼ਿਲਮ ਵਿਚਲੇ ਗੀਤਾਂ ਨੂੰ ਆਪਣੀ ਆਵਾਜ਼ ਵੀ ਦੇਣਗੇ।