ਖ਼ਬਰਿਸਤਾਨ ਨੈੱਟਵਰਕ: ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਕਾਰਨ ਪੂਰੇ ਦੇਸ਼ 'ਚ ਰੋਸ ਹੈ| ਹਰ ਕੋਈ ਇਸ ਹਮਲੇ ਦੀ ਨਿੰਦਾ ਕਰ ਰਿਹਾ ਹੈ| ਪੰਜਾਬ ਸਮੇਤ ਕਈ ਰਾਜਾਂ 'ਚ ਇਸ ਹਮਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ| ਲੁਧਿਆਣਾ 'ਚ ਇਸ ਹਮਲੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੌਰਾਨ ਹੰਗਾਮਾ ਹੋ ਗਿਆ|
ਦੱਸ ਦੇਈਏ ਕਿ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਸੈਕਟਰ 32 ਨੇੜੇ ਸੜਕ 'ਤੇ ਪਾਕਿਸਤਾਨੀ ਝੰਡਾ ਵਿਛਾ ਕੇ ਜੁੱਤੀਆਂ ਨਾਲ ਕੁੱਟ ਰਹੇ ਸਨ| ਵਿਰੋਧ ਪ੍ਰਦਰਸ਼ਨ ਤੋਂ ਬਾਅਦ ਐਕਟਿਵਾ ਤੇ ਕਾਰ ਸਵਾਰ ਲੋਕਾਂ ਨੇ ਸੜਕ ਤੋਂ ਝੰਡਾ ਚੁੱਕ ਕੇ ਪਾਕਿਸਤਾਨੀ ਜਿੰਦਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ| ਜਿਸ ਕਾਰਨ ਹੰਗਾਮਾ ਹੋ ਗਿਆ|
ਜਦ ਪ੍ਰਦਰਸ਼ਨਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਨਾਅਰੇਬਾਜ਼ੀ ਕਰ ਰਹੇ ਲੋਕਾਂ ਨਾਲ ਜ਼ਬਰਦਸਤ ਝੜਪ ਹੋਈ। ਉਨ੍ਹਾਂ ਨੇ ਨਾਅਰੇ ਲਗਾ ਰਹੇ ਲੋਕਾਂ ਤੋਂ ਹਮਲੇ ਦੇ ਸਬੂਤ ਮੰਗੇ ਤਾਂ ਉਨ੍ਹਾਂ ਨੂੰ ਧਮਕੀ ਦੇ ਕੇ ਉੱਥੋਂ ਚਲੇ ਗਏ| ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਆਈਪੀਸੀ ਦੀ ਧਾਰਾ 194(2), 115(2), 126(2), 351(2), 3(5) ਤਹਿਤ ਮਾਮਲਾ ਦਰਜ ਕੀਤਾ ਹੈ।