ਖ਼ਬਰਿਸਤਾਨ ਨੈੱਟਵਰਕ:ਸਰਦਾਰ ਜੀ-3 ਤੋਂ ਬਾਅਦ ਅਮਰਿੰਦਰ ਗਿੱਲ ਦੀ ਫਿਲਮ 'ਚੱਲ ਮੇਰਾ ਪੁੱਤ-4' ਫਿਲਮ ਵਿਵਾਦਾਂ 'ਚ ਬਣੀ ਹੋਈ ਹੈ। ਫਿਲਮ 'ਚ ਪਾਕਿਸਤਾਨੀ ਕਲਾਕਾਰਾਂ ਦੇ ਹੋਣ ਕਾਰਨ ਭਾਰਤ 'ਚ ਇਸ 'ਤੇ ਰੋਕ ਲੱਗੀ ਹੈ। ਬੀਤੇ ਦਿਨ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਟ੍ਰੇਲਰ 'ਚ ਅਦਾਕਾਰ ਇਫਤਿਖਾਰ ਠਾਕੁਰ ਦੇ ਨਾਲ ਕਈ ਹੋਰ ਪਾਕਿਸਤਾਨੀ ਕਾਮੇਡੀਅਨ ਵੀ ਨਜ਼ਰ ਆਏ ਹਨ।
ਅਦਾਕਾਰ ਇਫਤਿਖਾਰ ਠਾਕੁਰ ਦੇ ਰੋਲ 'ਤੇ ਚੱਲੀ ਕੈਂਚੀ
ਪੰਜਾਬੀ ਫਿਲਮ ਇੰਡਸਟਰੀ 'ਤੇ ਵਿਵਾਦਿਤ ਬਿਆਨ ਦੇਣ ਕਾਰਨ ਫਿਲਮ 'ਚ ਇਫਤਿਖਾਰ ਠਾਕੁਰ ਦੇ ਰੋਲ 'ਤੇ ਕੈਂਚੀ ਲੱਗ ਗਈ ਹੈ। ਚੱਲ ਮੇਰਾ ਪੁੱਤ ਦੇ ਤਿੰਨੋ ਭਾਗ ਸੁਪਰਹਿੱਟ ਹੋਏ ਹਨ। ਇਸ ਫਿਲਮ ਦੇ ਚੌਥੇ ਭਾਗ ਅਦਾਕਾਰ ਇਫਤਿਖਾਰ ਠਾਕੁਰ ਦੀ ਭੂਮਿਕਾ ਨੂੰ ਕੱਟ ਦਿੱਤਾ ਗਿਆ ਹੈ। ਪੂਰੇ ਟ੍ਰੇਲਰ ਵਿੱਚ ਇਫਤਿਖਾਰ ਠਾਕੁਰ ਦੇ ਸਿਰਫ਼ 5 ਦ੍ਰਿਸ਼ ਰੱਖੇ ਗਏ ਹਨ। ਫਿਲਮ 'ਚ ਇਫਤਿਖਾਰ ਠਾਕੁਰ ਦੀ ਭੂਮਿਕਾ ਨੂੰ ਬਹੁਤਾ ਮਹੱਤਵ ਨਹੀਂ ਦਿੱਤੀ ਗਈ ਹੈ।
1 ਅਗਸਤ ਨੂੰ ਹੋਵੇਗੀ ਰਿਲੀਜ਼
ਤੁਹਾਨੂੰ ਦੱਸ ਦੇਈਏ ਕਿ 'ਚਲ ਮੇਰਾ ਪੁੱਤ' ਦੇ ਚੌਥੇ ਭਾਗ ਦੇ ਪ੍ਰਬੰਧਕਾਂ ਨੇ ਇਸਦੀ ਰਿਲੀਜ਼ ਮਿਤੀ 1 ਅਗਸਤ ਨਿਰਧਾਰਤ ਕੀਤੀ ਹੈ। ਪਰ, ਭਾਰਤ ਵਿੱਚ ਇਸਦੀ ਸਕ੍ਰੀਨਿੰਗ ਸੰਬੰਧੀ ਮਾਮਲਾ ਅਜੇ ਵੀ ਸੈਂਸਰ ਬੋਰਡ ਵਿੱਚ ਫਸਿਆ ਹੋਇਆ ਹੈ। ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਹਾਲਾਂਕਿ, ਸਰਕਾਰ ਵੱਲੋਂ ਸਰਟੀਫਿਕੇਟ ਨਾ ਦੇਣ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਹ ਸਮਝਿਆ ਜਾਂਦਾ ਹੈ ਕਿ ਇਹ ਕਦਮ ਰਾਸ਼ਟਰੀ ਭਾਵਨਾ ਅਤੇ ਸੰਭਾਵਿਤ ਜਨਤਕ ਗੁੱਸੇ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਫਤਿਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਬਾਰੇ ਗਲਤ ਬਿਆਨ ਦਿੰਦੇ ਰਹੇ ਹਨ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਉਸਦੇ ਬਿਆਨ ਭਾਰਤੀ ਫੌਜ ਪ੍ਰਤੀ ਹੋਰ ਵੀ ਨਫ਼ਰਤ ਭਰੇ ਹੋ ਗਏ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨੀ ਚੈਨਲ , ਅਦਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੈਨ ਕਰ ਗਿਆ ਸੀ।