ਕੈਨੇਡਾ ਸਰਕਾਰ ਨੇ ਕੈਨੇਡਾ 'ਚ ਕੰਮ ਕਰਨ ਦੇ ਚਾਹਵਾਨ ਲੋਕਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਹੁਣ ਵਿਜ਼ਟਰ ਵੀਜ਼ਾ 'ਤੇ ਆਉਣ ਵਾਲੇ ਲੋਕਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਇਹ ਨਵਾਂ ਫੈਸਲਾ 28 ਅਗਸਤ ਤੋਂ ਲਾਗੂ ਹੋ ਗਿਆ ਹੈ। ਇਹ ਫੈਸਲਾ ਕੈਨੇਡਾ ਵਿੱਚ ਕੰਮ ਕਰਨ ਦੇ ਚਾਹਵਾਨ ਲੋਕਾਂ ਨੂੰ ਪ੍ਰਭਾਵਤ ਕਰੇਗਾ ਜੋ ਇਸ ਸਹੂਲਤ ਦਾ ਲਾਭ ਲੈ ਰਹੇ ਸਨ।
ਟੂਰਿਸਟ ਵੀਜ਼ਾ 'ਤੇ ਆਏ ਲੋਕ ਲੈ ਲੈਂਦੇ ਸਨ ਵਰਕ ਪਰਮਿਟ
ਪਹਿਲਾਂ ਵਿਜ਼ਟਰ ਜਾਂ ਟੂਰਿਸਟ ਵੀਜ਼ੇ 'ਤੇ ਆਉਣ ਵਾਲੇ ਲੋਕ ਕੈਨੇਡਾ 'ਚ ਰਹਿੰਦਿਆਂ ਹੀ ਵਰਕ ਪਰਮਿਟ ਲੈ ਸਕਦੇ ਸਨ ਪਰ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। ਹੁਣ ਨਵੇਂ ਫੈਸਲੇ ਤਹਿਤ ਵਿਜ਼ਟਰ ਵੀਜ਼ੇ 'ਤੇ ਆਉਣ ਵਾਲੇ ਲੋਕਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ ਅਤੇ ਉਥੋਂ ਵਰਕ ਪਰਮਿਟ ਲੈਣ ਲਈ ਅਪਲਾਈ ਕਰਨਾ ਹੋਵੇਗਾ।
ਇਹ ਵਿਸ਼ੇਸ਼ ਸਹੂਲਤ ਦੇਸ਼ ਵਿੱਚ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਕੋਵਿਡ-19 ਮਹਾਂਮਾਰੀ ਦੌਰਾਨ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਕੈਨੇਡੀਅਨ ਸਰਕਾਰ ਨੇ ਵਿਜ਼ਟਰ ਵੀਜ਼ੇ 'ਤੇ ਆਏ ਲੋਕਾਂ ਨੂੰ ਵਰਕ ਪਰਮਿਟ ਦੇਣ ਦੀ ਇਜਾਜ਼ਤ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਉੱਥੇ ਕੰਮ ਕਰਨ ਦਾ ਮੌਕਾ ਮਿਲਿਆ।
ਇਹ ਫੈਸਲਾ ਉਹਨਾਂ ਲੋਕਾਂ ਨੂੰ ਪ੍ਰਭਾਵਤ ਕਰੇਗਾ ਜੋ ਵਿਜ਼ਟਰ ਵੀਜ਼ਾ ਦੇ ਤਹਿਤ ਕੈਨੇਡਾ ਵਿੱਚ ਆਉਣ ਅਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਸਨ। ਹੁਣ ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਵਰਕ ਪਰਮਿਟ ਲਈ ਅਰਜ਼ੀ ਦੇਣੀ ਪਵੇਗੀ।
ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਦਾਖਲੇ 'ਤੇ ਲਗਾਈ ਰੋਕ
ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਾਲਿਆ ਦਾ ਦਾਖ਼ਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਰਾਜ ਕਿਊਬਿਕ ਵਿੱਚ ਵਰਕ ਪਰਮਿਟ ਬੰਦ ਕੀਤਾ ਗਿਆ ਹੈ। 6 ਮਹੀਨੇ ਲਈ ਵਰਕ ਵੀਜ਼ੇ ਉੱਤੇ ਰੋਕ ਲਗਾਈ ਗਈ ਹੈ | ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਝਟਕਾ ਹੈ|
ਟੈਂਪਰੇਰੀ ਰੈਜ਼ੀਡੈਂਟਸ ਸੱਦਣ ਦੇ ਇੱਛੁਕ
ਦੱਸਿਆ ਜਾ ਰਿਹਾ ਹੈ ਕਿ ਕਿਊਬਿਕ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ ਨੂੰ 3 ਸਤੰਬਰ ਤੋਂ ਬੰਦ ਕਰ ਦਾ ਐਲਾਨ ਕੀਤਾ ਹੈ।
27.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਕਿਊਬੈਕ ਵਿਚ ਦਰਮਿਆਨੀ ਉਜਰਤ ਦਰ 27 ਡਾਲਰ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਘੱਟ ਤੋਂ ਘੱਟ ਟੈਂਪਰੇਰੀ ਰੈਜ਼ੀਡੈਂਟਸ ਨੂੰ ਸੱਦਣ ਦੀ ਇੱਛੁਕ ਹੈ।
ਛੇ ਗੁਣਾ ਵਧੀ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ
ਦੱਸ ਦੇਈਏ ਕਿ 2016 ਵਿਚ 15,817 ਆਰਜ਼ੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਅਤੇ ਸਾਲ 2023 ਤੱਕ ਇਹ ਅੰਕੜਾ ਵਧ ਕੇ 83,654 ਹੋ ਗਿਆ। ਕੋਰੋਨਾ ਮਹਾਮਾਰੀ ਮਗਰੋਂ ਕਾਮਿਆਂ ਦੀ ਕਿੱਲਤ ਨੂੰ ਵੇਖਦਿਆਂ 2022 ਵਿਚ ਦਰਵਾਜ਼ੇ ਖੋਲ੍ਹ ਦਿਤੇ ਗਏ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 2016 ਦੇ ਮੁਕਾਬਲੇ ਛੇ ਗੁਣਾ ਤੱਕ ਵਧ ਗਈ।