ਹੁਸ਼ਿਆਰਪੁਰ ਵਿਚ ਸਟੰਟ ਕਰ ਰਹੇ ਨੌਜਵਾਨ ਦੇ ਮੋਟਰਸਾਈਕਲ ਨੂੰ ਪੁਲਸ ਨੇ ਬਾਊਂਡ ਕਰ ਦਿੱਤਾ। ਦਰਅਸਲ ਦੋ ਨੌਜਵਾਨਾਂ ਦੀ ਸੋਸ਼ਲ ਮੀਡੀਆ ਉਤੇ ਸਟੰਟ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਨੌਜਵਾਨ ਦਾ ਮੋਟਰਸਾਈਕਲ ਬਾਊਂਡ ਕਰ ਦਿੱਤਾ ਤਾਂ ਜੋ ਹੋਰ ਨੌਜਵਾਨਾਂ ਨੂੰ ਵੀ ਪਤਾ ਲੱਗੇ ਕਿ ਸਟੰਟ ਕਰਨ ਦਾ ਹਸ਼ਰ ਕੀ ਹੋਵੇਗਾ।
ਪੁਲਸ ਨੇ ਦੱਸਿਆ ਕਿ 2 ਮੋਟਰਸਾਈਕਲ ਸਵਾਰ ਹੁਸ਼ਿਆਰਪੁਰ ਵਿਚ ਸੜਕ ਉਤੇ ਸਟੰਟਬਾਜ਼ੀ ਕਰ ਰਹੇ ਸਨ। ਪੁਲਸ ਨੇ ਕਿਹਾ ਇਨਾਂ ਨੇ ਸ਼ਹਿਰ ਦਾ ਮਹੌਲ ਖਰਾਬ ਕੀਤਾ ਹੈ। ਪੁਲਸ ਨੇ ਕਿਹਾ ਕਿ ਸਾਡੇ ਪੁਲਸ ਮੁਲਾਜ਼ਮ ਬਾਜ ਅੱਖ ਰੱਖ ਰਹੇ ਹਨ ਤੇ ਜੋ ਵੀ ਸੜਕ ਉਤੇ ਹੁੱਲੜਬਾਜ਼ੀ ਜਾਂ ਸਟੰਟ ਕਰ ਕਰਦਾ ਹੈ, ਉਸ ਉਤੇ ਕਾਰਵਾਈ ਕੀਤੀ ਜਾ ਰਹੀ ਹੈ।