ਪੰਜਾਬ ਤੇ ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ ਅਤੇ ਮੌਸਮ ਵੀ ਸਾਫ਼ ਰਹੇਗਾ। ਇਸ ਦੇ ਨਾਲ ਹੀ ਭਲਕੇ ਅਤੇ ਸ਼ੁੱਕਰਵਾਰ ਨੂੰ ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਸ਼ਾਮਲ ਹਨ। ਹਾਲਾਂਕਿ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਆਮ ਤਾਪਮਾਨ ਨਾਲੋਂ 2.2 ਡਿਗਰੀ ਵੱਧ ਰਿਹਾ ਹੈ।
ਪੱਛਮੀ ਗੜਬੜੀ ਰਹੇਗੀ ਸਰਗਰਮ
ਇਸ ਤੋਂ ਇਲਾਵਾ ਚੰਡੀਗੜ੍ਹ ਤੇ ਪੰਜਾਬ 'ਚ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਮੌਸਮ ਕਾਫੀ ਸੁਹਾਵਣਾ ਰਹਿਣ ਵਾਲਾ ਹੈ। ਇਸ ਦੌਰਾਨ ਦੋ ਪੱਛਮੀ ਗੜਬੜੀ ਸਰਗਰਮ ਰਹਿਣਗੇ। ਇੱਕ ਵੈਸਟਰਨ ਡਿਸਟਰਬੈਂਸ 5 ਅਤੇ 6 ਅਕਤੂਬਰ ਅਤੇ ਦੂਜਾ 7 ਅਤੇ 8 ਅਕਤੂਬਰ ਨੂੰ ਐਕਟਿਵ ਰਹੇਗਾ। ਅਜਿਹੇ 'ਚ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅਕਤੂਬਰ ਦੇ ਅੰਤ 'ਚ ਸਰਦੀ ਦਾ ਮੌਸਮ ਸ਼ੁਰੂ ਹੋ ਜਾਵੇਗਾ।
ਬਿਹਾਰ ਦੇ 16 ਜ਼ਿਲ੍ਹਿਆਂ 'ਚ ਹੜ੍ਹ
ਨੇਪਾਲ 'ਚ ਹੜ੍ਹ ਕਾਰਨ ਬਿਹਾਰ 'ਚ ਹਾਲਾਤ ਖਰਾਬ ਹਨ। ਇੱਥੇ 16 ਜ਼ਿਲ੍ਹਿਆਂ ਦੀ ਕਰੀਬ 10 ਲੱਖ ਦੀ ਆਬਾਦੀ ਹੜ੍ਹਾਂ ਨਾਲ ਪ੍ਰਭਾਵਿਤ ਹੈ। ਲੋਕਾਂ ਦੀ ਮਦਦ ਲਈ ਬਚਾਅ ਕਾਰਜ ਜਾਰੀ ਹਨ। NDRF, SDRF, ਹਵਾਈ ਸੈਨਾ ਦੀਆਂ ਟੀਮਾਂ ਮਦਦ 'ਚ ਲੱਗੀਆਂ ਹੋਈਆਂ ਹਨ।
ਹਰਿਆਣਾ 'ਚ ਫਿਰ ਗਰਮੀ, ਪਾਰਾ 39 ਤੱਕ ਪਹੁੰਚਿਆ
ਹਰਿਆਣਾ 'ਚ ਮਾਨਸੂਨ ਕਮਜ਼ੋਰ ਹੋ ਗਿਆ ਹੈ। ਜਿਸ ਕਾਰਨ ਗਰਮੀ ਤੇਜ਼ ਹੋ ਗਈ ਹੈ। ਮੌਸਮ 'ਚ ਇਸ ਬਦਲਾਅ ਕਾਰਨ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਦਿਨ ਦੇ ਤਾਪਮਾਨ ਵਿੱਚ 3.5 ਡਿਗਰੀ ਦਾ ਵਾਧਾ ਹੋਇਆ ਹੈ। 24 ਘੰਟਿਆਂ 'ਚ ਤਾਪਮਾਨ 39.0 ਡਿਗਰੀ ਤੱਕ ਪਹੁੰਚ ਗਿਆ ਹੈ।