ਜਲੰਧਰ 'ਚ ਅੱਜ (24 ਨਵੰਬਰ) ਵੱਖ-ਵੱਖ ਸਬ-ਸਟੇਸ਼ਨਾਂ 'ਤੇ ਆਉਣ ਵਾਲੇ ਫੀਡਰਾਂ ਦੀ ਮੁਰੰਮਤ ਦੇ ਕੰਮ ਕਾਰਨ ਦਰਜਨਾਂ ਇਲਾਕਿਆਂ 'ਚ ਬਿਜਲੀ ਸਪਲਾਈ ਬੰਦ ਰਹੇਗੀ | ਇਸ ਤਹਿਤ 66 ਕੇ ਵੀ ਮਕਸੂਦਾਂ ਦੇ 11 ਕੇ ਵੀ ਆਊਟਗੋਇੰਗ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ। ਭਗਤ ਸਿੰਘ ਕਲੋਨੀ, ਮੋਤੀ ਨਗਰ, ਸਬਜ਼ੀ ਮੰਡੀ, ਸ਼ੀਤਲ ਨਗਰ, ਸ਼ਾਂਤੀ ਵਿਹਾਰ, ਨਾਗਰਾ, ਰਤਨ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਤ ਹੋਣਗੇ।
ਇਨ੍ਹਾਂ ਇਲਾਕਿਆਂ ਵਿਚ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਬਿਜਲੀ
ਇਨ੍ਹਾਂ ਸਬ-ਸਟੇਸ਼ਨਾਂ ਦੇ ਫੀਡਰਾਂ ਦੀ ਮੁਰੰਮਤ ਕਰਕੇ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਮਕਸੂਦਾਂ, ਜਨਤਾ ਕਲੋਨੀ, ਰਵਿਦਾਸ ਨਗਰ, ਈਸਾ ਨਗਰ, ਵੇਰਕਾ ਮਿਲਕ ਪਲਾਂਟ, ਟੈਗੋਰ ਪਾਰਕ, ਗ੍ਰੇਟਰ ਕੈਲਾਸ਼, ਸੇਠ ਹੁਕਮ ਚੰਦ ਕਲੋਨੀ, ਫਰੈਂਡਜ਼ ਕਲੋਨੀ, ਰਾਇਲ ਐਨਕਲੇਵ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਬਿਜਲੀ
66 ਕੇ.ਵੀ ਬਬਰੀਕ ਚੌਕ ਸਬ ਸਟੇਸ਼ਨ ਤੋਂ ਚੱਲਦੇ 11 ਕੇਵੀ ਬਸਤੀ ਗੁਜ਼ਾਂ, ਜੁਲਕਾ ਅਸਟੇਟ, ਸ਼ਿਵਾਜੀ ਨਗਰ ਅਤੇ ਮਾਰਕੀਟ, ਬਸਤੀ ਦਾਨਿਸ਼ਮੰਦਾ, ਗਰੋਵਰ ਕਲੋਨੀ ਫੀਡਰ ਅਧੀਨ ਆਉਂਦੇ ਖੇਤਰਾਂ ਨੂੰ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਗਾਜ਼ੀਪੁਰ ਫੀਡਰ ਅਧੀਨ ਆਉਂਦੇ ਇਲਾਕਿਆਂ ਨੂੰ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਜਦੋਂ ਕਿ 66 ਕੇ.ਵੀ. ਸਰਜੀਕਲ ਕੰਪਲੈਕਸ ਤੋਂ ਚੱਲ ਰਹੇ 11 ਕੇ.ਵੀ. ਵਰਿਆਣਾ 1-2, ਸਤਲੁਜ ਅਤੇ ਨੀਲਕਮਲ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਲੈਦਰ ਕੰਪਲੈਕਸ, ਸਰਜੀਕਲ ਕੰਪਲੈਕਸ, ਪੰਨੂੰ ਫਾਰਮ, ਵਰਿਆਣਾ ਅਤੇ ਆਸ-ਪਾਸ ਦੇ ਖੇਤਰ ਪ੍ਰਭਾਵਤ ਹੋਣਗੇ।