ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਸਰਕਾਰ ਦੁਆਰਾ 9 ਪੀਸੀਐਸ ਅਧਿਕਾਰੀਆਂ ਦੇ ਤਬਾਦਲਿਆਂ ਨੂੰ ਰੋਕ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪੀਸੀਐਸ ਅਧਿਕਾਰੀ ਫੋਟੋ ਵੋਟਰ ਸੂਚੀ ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਜੋਂ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਪ੍ਰਸ਼ਾਸਨਿਕ ਫੇਰਬਦਲ ਵੀ ਕੀਤਾ ਹੈ। ਪੰਜਾਬ ਸਰਕਾਰ ਨੇ ਦੋ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਅਤੇ ਆਈਪੀਐਸ ਅਧਿਕਾਰੀ ਜਗਦਾਲੇ ਨੀਲਾਂਬਰੀ ਵਿਜੇ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਦੇ ਆਹੁਦੇ 'ਤੇ ਤੈਨਾਤ ਕੀਤਾ ਗਿਆ ਹੈ
ਪਿਛਲੇ 2 ਹਫ਼ਤਿਆਂ 'ਚ ਇਹ ਉਨ੍ਹਾਂ ਦਾ ਦੂਜਾ ਤਬਾਦਲਾ ਹੈ ਪਰ ਉਹ ਮੌਜੂਦਾ ਸਮੇਂ ਵਿੱਚ ਤਕਨੀਕੀ ਸਹਾਇਤਾ ਸੇਵਾਵਾਂ ਅਤੇ ਭਾਈਚਾਰਕ ਮਾਮਲੇ ਵਿਭਾਗ ਵਿੱਚ ਤਾਇਨਾਤ ਸਨ ਅਤੇ ਦੋ ਹਫ਼ਤੇ ਪਹਿਲਾਂ ਉਨ੍ਹਾਂ ਦਾ ਤਬਾਦਲਾ ਡੀਆਈਜੀ ਮੁਹਾਲੀ ਵਜੋਂ ਕੀਤਾ ਗਿਆ ਸੀ। ਆਈਪੀਐਸ ਜੇ ਐਲਨਾਚੇਜੀਅਨ ਨੂੰ ਵਿਜੀਲੈਂਸ ਬਿਊਰੋ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਡੀਆਈਜੀ ਕਾਊਂਟਰ ਇੰਟੈਲੀਜੈਂਸ ਵਜੋਂ ਤਾਇਨਾਤ ਸਨ।