ਲੁਧਿਆਣਾ ਦੇ ਖੰਨਾ 'ਚ ਪੰਜਾਬ ਐਂਡ ਸਿੰਧ ਬੈਂਕ 'ਚ 15 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਨਕਦੀ, ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਫੜੇ ਗਏ ਤਿੰਨੋਂ ਮੁਲਜ਼ਮ ਅਜਨਾਲਾ ਦੇ ਰਹਿਣ ਵਾਲੇ ਹਨ।
ਬੈਂਕ ਲੁੱਟਣ ਤੋਂ ਪਹਿਲਾਂ ਲੁੱਟਿਆ ਸੀ ਪੈਟਰੋਲ ਪੰਪ ਵੀ
ਪੁਲਿਸ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਬੈਂਕ ਲੁੱਟਣ ਤੋਂ ਪਹਿਲਾਂ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਸੀ। ਤਿੰਨਾਂ ਨੇ ਪੈਟਰੋਲ ਪੰਪ ਨੂੰ ਵੀ ਲੁੱਟਿਆ ਸੀ। ਪੈਟਰੋਲ ਪੰਪ ਲੁੱਟਣ ਤੋਂ ਬਾਅਦ ਮੁਲਜ਼ਮ ਫਿਰ ਬੈਂਕ ਪੁੱਜੇ ਜਿੱਥੇ ਉਨ੍ਹਾਂ ਨੇ 15 ਲੱਖ ਰੁਪਏ ਦੀ ਘਟਨਾ ਨੂੰ ਅੰਜਾਮ ਦਿੱਤਾ।
ਬੈਂਕ ਮੁਲਾਜ਼ਮਾਂ ਨੂੰ ਬੰਨ੍ਹ ਕੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਦੱਸ ਦੇਈਏ ਕਿ 11 ਜੂਨ ਮੰਗਲਵਾਰ ਨੂੰ 3 ਲੁਟੇਰੇ 15 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਸਨ। ਲੁਟੇਰਿਆਂ ਨੇ ਜਾਂਦੇ ਸਮੇਂ ਗੋਲੀਆਂ ਵੀ ਚਲਾਈਆਂ ਅਤੇ ਬਾਈਕ 'ਤੇ ਬੈਠ ਕੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਆਸਪਾਸ ਦੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਨਕਦੀ ਲੁੱਟਣ ਤੋਂ ਬਾਅਦ ਬਾਈਕ 'ਤੇ ਬੈਠਦੇ ਹਨ। ਬਾਈਕ ਦੇ ਸਿਰੇ 'ਤੇ ਬੈਠੇ ਲੁਟੇਰੇ ਨੇ ਗਾਰਡ ਦੀ ਖੋਹੀ ਬੰਦੂਕ ਨੂੰ ਸੁੱਟ ਕੇ ਫ਼ਰਾਰ ਹੋ ਜਾਂਦੇ ਹਨ । ਜਿਸ ਤੋਂ ਬਾਅਦ ਗਾਰਡ ਦੌੜਦਾ ਹੈ ਅਤੇ ਬੰਦੂਕ ਫੜ ਕੇ ਫਾਇਰ ਕਰਦਾ ਹੈ।
ਲੁਟੇਰੇ ਨੇ ਚਲਾਈਆਂ ਸੀ ਗੋਲੀਆਂ
ਚਸ਼ਮਦੀਦ ਨੇ ਅੱਗੇ ਦੱਸਿਆ ਕਿ ਲੁਟੇਰੇ ਨੇ ਬੈਂਕ 'ਚ ਗੋਲੀਬਾਰੀ ਵੀ ਕੀਤੀ ਅਤੇ ਬੈਂਕ ਗਾਰਡ ਨਾਲ ਝਗੜਾ ਕੀਤਾ ਅਤੇ ਉਸ ਦੀ ਬੰਦੂਕ ਵੀ ਖੋਹ ਲਈ। ਜਾਂਦੇ ਸਮੇਂ ਲੁਟੇਰਿਆਂ ਨੇ ਪਿਸਤੌਲ ਸੁੱਟ ਦਿੱਤਾ, ਜਿਸ ਤੋਂ ਬਾਅਦ ਗਾਰਡ ਨੇ ਵੀ ਲੁਟੇਰਿਆਂ 'ਤੇ ਗੋਲੀ ਚਲਾ ਦਿੱਤੀ।