ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਪੰਜਾਬ ਬੰਦ ਹੈ। ਕਿਸਾਨਾਂ ਨੇ ਸਵੇਰੇ 7 ਵਜੇ ਹਾਈਵੇਅ ਬੰਦ ਕਰ ਦਿੱਤੇ। ਕਿਸਾਨ ਅੰਮ੍ਰਿਤਸਰ-ਦਿੱਲੀ ਅਤੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਬੈਠੇ ਹਨ।
ਜਲੰਧਰ ਦੇ ਇਹ ਇਲਾਕਿਆਂ 'ਚ ਪੰਜਾਬ ਬੰਦ ਦਾ ਦਿਸੇਗਾ ਅਸਰ
ਜਿਲ੍ਹਾ ਜਲੰਧਰ 'ਚ ਲੋਹੀਆਂ, ਸ਼ਾਹ ਕੋਟ, ਨਾਇਤਪੁਰ, ਟੋਲ ਪਲਾਜ਼ਾ ਸ਼ਾਹ ਕੋਟ, ਫਿਲੌਰ, ਮਹਿਤਪੁਰ, ਧਨੋਵਾਲੀ, ਜਲੰਧਰ ਕੇਂਟ, ਭੋਗਪੁਰ, ਆਦਮਪੁਰ ਇਸ ਸਭ ਰਸਤੇ ਬੰਦ ਰਹਿਣਗੇ | ਪੰਜਾਬ ਬੰਦ ਦੇ ਬਾਵਜੂਦ ਵੀ ਸੜਕਾਂ 'ਤੇ ਲੰਮਾ ਜਾਮ ਦੇਖਣ ਨੂੰ ਮਿਲ ਰਿਹਾ ਹੈ |
ਬਾਜ਼ਾਰ ਸਮੇਤ ਪੈਟਰੋਲ ਪੰਪ ਬੰਦ ਹਨ। ਬੱਸਾਂ ਵੀ ਨਹੀਂ ਚੱਲ ਰਹੀਆਂ। ਪੰਜਾਬ ਬੰਦ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਮੁਲਾਜ਼ਮਾਂ, ਵਪਾਰੀਆਂ ਤੇ ਸਮੂਹਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ। ਸੂਬੇ 'ਚ 52 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 22 ਦੇ ਰੂਟ ਬਦਲੇ ਗਏ ਹਨ।
ਸਰਕਾਰੀ ਬੱਸਾਂ ਦਾ ਵੀ ਚੱਕਾ ਜਾਮ ਰਹੇਗਾ | ਪੰਜਾਬ ਤੋਂ ਚੱਲਣ ਵਾਲੀਆਂ ਕਈ ਟ੍ਰੇਨਾਂ ਵੀ ਅੱਜ ਰੱਦ ਕਰ ਦਿੱਤੀਆਂ ਹਨ | ਚੰਡੀਗੜ੍ਹ-ਦਿੱਲੀ ਸ਼ਤਾਬਦੀ ਵੀ ਅੱਜ ਬੰਦ ਰਹਿਣਗੀਆਂ | ਪੰਜਾਬ ਬੰਦ ਕਾਰਨ ਰੇਲਵੇ ਵਿਭਾਗ ਨੇ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਹਨ |
ਰੇਲਵੇ ਆਵਾਜਾਈ , ਸੜਕੀ ਆਵਾਜਾਈ ,ਦੁਕਾਨਾਂ ਬੰਦ ਕਰਨ ਦੀ ਅਪੀਲ,ਗੈਸ ਸਟੇਸ਼ਨ, ਪੈਟਰੋਲ ਪੰਪ ,ਸਬਜ਼ੀ ਮੰਡੀ ,ਦੁੱਧ ਦੀ ਸਪਲਾਈ ਇਹ ਸੇਵਾਵਾਂ ਵੀ ਬੰਦ ਰਹਿਣਗੀਆਂ |
ਇਹ ਸੇਵਾਵਾਂ ਰਹਿਣਗੀਆਂ ਜਾਰੀ
ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ। ਅਜਿਹੀ ਸਥਿਤੀ ਵਿੱਚ ਕਿਸੇ ਵੀ ਐਂਬੂਲੈਂਸ ਨੂੰ ਨਹੀਂ ਰੋਕਿਆ ਜਾਵੇਗਾ। ਮੈਡੀਕਲ ਸਟੋਰ ਵੀ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਹਵਾਈ ਅੱਡੇ ਤੋਂ ਉਡਾਣਾਂ ਵੀ ਚੱਲਦੀਆਂ ਰਹਿਣਗੀਆਂ। ਵਿਆਹ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਪੇਪਰ ਦੇਣ ਤੋਂ ਵੀ ਨਹੀਂ ਰੋਕਿਆ ਜਾਵੇਗਾ।
150 ਟਰੇਨਾਂ ਰੱਦ
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਈ ਥਾਵਾਂ 'ਤੇ ਰੇਲਵੇ ਟਰੈਕ ਜਾਮ ਕਰਨ ਦੀ ਵੀ ਤਿਆਰੀ ਕਰ ਲਈ ਹੈ। ਇਸ ਕਾਰਨ ਉੱਤਰੀ ਰੇਲਵੇ ਨੇ 150 ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੇਲਗੱਡੀਆਂ ਵਿੱਚ ਨਵੀਂ ਦਿੱਲੀ ਅਤੇ ਵੈਸ਼ਨੋ ਦੇਵੀ ਅਤੇ ਨਵੀਂ ਦਿੱਲੀ ਤੋਂ ਅੰਡੋਰਾ ਸਟੇਸ਼ਨ ਸਮੇਤ 3 ਵੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਅਜਮੇਰ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਦੀ ਦੂਰੀ ਵੀ ਘਟਾਈ ਗਈ ਹੈ।
ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਸਾਰੀਆਂ ਯੂਨੀਵਰਸਿਟੀਆਂ ਨੇ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਪੁਲਿਸ ਅਤੇ ਪ੍ਰਸ਼ਾਸਨ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਮੋਡ 'ਤੇ ਹੈ।