ਪੰਜਾਬ 'ਚ ਮੀਂਹ ਦਾ ਕੋਈ ਅਲਰਟ ਨਹੀਂ ਹੈ। ਆਉਣ ਵਾਲੇ ਕਈ ਦਿਨਾਂ ਤਕ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਮਾਨਸੂਨ ਤੋਂ ਬਾਅਦ ਸੂਬੇ 'ਚ ਤਾਪਮਾਨ ਵਧਣ ਲੱਗਾ ਹੈ। ਜਿਸ ਕਾਰਨ ਲੋਕ ਗਰਮੀ ਮਹਿਸੂਸ ਕਰ ਰਹੇ ਹਨ। ਹਾਲਾਂਕਿ ਸਵੇਰ ਦੇ ਸਮੇਂ ਠੰਡ ਮਹਿਸੂਸ ਹੋਣ ਲੱਗੀ ਹੈ। ਜਦ ਕਿ ਦੁਪਹਿਰ ਸਮੇਂ ਤਾਪਮਾਨ ਵੱਧਣ ਲੱਗਦਾ ਹੈ।
ਮੌਸਮ ਵਿਭਾਗ ਅਨੁਸਾਰ, ਇਸ ਵੇਲੇ ਤਾਪਮਾਨ ਵਧ ਰਿਹਾ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਕੁਝ ਰਾਹਤ ਮਿਲੇਗੀ। 29 ਸਤੰਬਰ ਤੋਂ ਬਾਅਦ, ਤਾਪਮਾਨ ਹੌਲੀ-ਹੌਲੀ ਘਟੇਗਾ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਅਗਲੇ ਹਫ਼ਤੇ ਮੀਂਹ ਪੈਣ ਦੀ ਉਮੀਦ ਨਹੀਂ ਹੈ। ਅਗਲੇ ਤਿੰਨ ਦਿਨਾਂ ਲਈ ਤਾਪਮਾਨ 2 ਡਿਗਰੀ ਤੱਕ ਵਧੇਗਾ। ਹਾਲਾਂਕਿ, ਉਸ ਤੋਂ ਬਾਅਦ ਤਾਪਮਾਨ ਵਿਚ ਲਗਾਤਾਰ ਗਿਰਾਵਟ ਆਵੇਗੀ।
ਹਾਲਾਂਕਿ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਕੜਾਕੇ ਦੀ ਠੰਡ ਪਵੇਗੀ। ਮੀਂਹ ਅਤੇ ਹੜ੍ਹਾਂ ਤੋਂ ਬਾਅਦ ਹੁਣ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ।