• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਦੀ ਧੀ ਨੇ ਕੈਨੇਡਾ 'ਚ ਵਧਾਇਆ ਮਾਣ, ਪੁਲਿਸ ‘ਚ ਹੋਈ ਭਰਤੀ

7/3/2024 4:01:10 PM Gagan Walia     Punjab, daughter, Canada , proud, ,police    ਪੰਜਾਬ ਦੀ ਧੀ ਨੇ ਕੈਨੇਡਾ 'ਚ ਵਧਾਇਆ ਮਾਣ,  ਪੁਲਿਸ ‘ਚ ਹੋਈ ਭਰਤੀ  

ਪੰਜਾਬ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਕਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੋਇਆ ਹੈ | ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਚਾ ਪੰਜਾਬ ਪੁਲਿਸ ’ਚ ਏ ਐਸ ਆਈ ਤੈਨਾਤ ਹਨ। ਸੰਦੀਪ ਕੌਰ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕਨੇਡਾ ਅਗਲੇਰੀ ਪੜ੍ਹਾਈ ਲਈ ਗਈ ਅਤੇ ਉਥੇ ਮਿਹਨਤ ਕਰ ਕਨੇਡਾ ਪੁਲਿਸ ਵਿੱਚ ਭਰਤੀ ਹੋਈ । ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ।

2017 'ਚ ਗਈ ਸੀ ਕਨੇਡਾ

ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਮੇਰੇ ਤਿੰਨ ਬੱਚੇ ਹਨ ਤਿੰਨੋ ਕਨੇਡਾ ਵਿੱਚ ਹੀ ਰਹਿੰਦੇ ਹਨ ਮੇਰੀ ਬੇਟੀ ਸੰਦੀਪ ਕੌਰ ਨੇ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਕਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕੀਤਾ ਅਤੇ ਸੰਦੀਪ ਕੌਰ 2017 ਵਿੱਚ ਕਨੇਡਾ ਗਈ | ਉਨਾਂ ਨੇ ਦੱਸਿਆ ਕਿ ਉਨਾਂ ਦੀ ਧੀ ਸੰਦੀਪ ਕੌਰ ਨੇ ਪਰਮਿਸ਼ਨ ਲਈ ਸੀ ਕਿ ਉਹਨਾਂ ਦੇ ਪਿਤਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਹੀ ਉਹਨਾਂ ਨਾਲ ਜੁਆਇਨਿੰਗ ਲੈਟਰ ਲੈਣ ਜਿੱਥੇ ਕੈਨੇਡਾ ਦੀ ਧਰਤੀ ’ਤੇ ਪਹੁੰਚ ਕੇ ਉਹਨਾਂ ਨੂੰ ਬਹੁਤ ਚੰਗਾ ਮਹਿਸੂਸ ਹੋਇਆ।

ਬਾਕੀ ਸਭ ਲਈ ਮਿਸਾਲ ਹੈ ਮੇਰੀ ਬੇਟੀ

ਉਨ੍ਹਾਂ ਕਿਹਾ ਕਿ ਮੈਂ ਕਨੇਡਾ ਜਾ ਕੇ ਆਪਣੀ ਪੁਲਿਸ ਦੀ ਵਰਦੀ ਵਿੱਚ ਆਪਣੀ ਬੇਟੀ ਨੂੰ ਉਸ ਦੀ ਕਨੇਡਾ ਪੁਲਿਸ ਦਾ ਨਿਯੁਕਤੀ ਪੱਤਰ ਦਿੱਤਾ ਜੋ ਕਿ ਮੇਰੇ ਅਤੇ ਮੇਰੇ ਪਰਿਵਾਰ ਲਈ ਪੂਰੀ ਮਾਣ ਵਾਲੀ ਗੱਲ ਹੈ ਅੱਜ ਕੱਲ ਜੋ ਮਾਂ ਪਿਓ ਕੁੜੀਆਂ ਅਤੇ ਮੁੰਡਿਆਂ ਵਿੱਚ ਫਰਕ ਰੱਖਦੇ ਹਨ ਉਹਨਾਂ ਲਈ ਮੇਰੀ ਬੇਟੀ ਇੱਕ ਮਿਸਾਲ ਹੈ ਅਤੇ ਮੈਂ ਉਹਨਾਂ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੁੜੀਆਂ ਵੀ ਤੁਹਾਡਾ ਨਾਂ ਰੌਸ਼ਨ ਕਰ ਸਕਦੀਆਂ ਹਨ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜਾਓ।

ਸੰਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਮੇਰੀ ਬੇਟੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਹਾ ਕਿ ਉਹ ਵੀ ਆਪਣੇ ਭੈਣ ਭਰਾ ਕੋਲ ਕਨੇਡਾ ਜਾ ਕੇ ਵਸਣਾ ਚਾਹੁੰਦੀ ਹੈ ਅਸੀਂ ਉਸ ਨੂੰ ਹੋਰ ਪੜ੍ਹਨ ਕਰਨ ਲਈ ਕਨੇਡਾ ਵਿਖੇ ਭੇਜ ਦਿੱਤਾ ਜਿੱਥੇ ਜਾ ਕੇ ਮੇਰੀ ਬੇਟੀ ਨੇ ਕਨੇਡਾ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਅਤੇ ਕਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਈ ਜਿਸ ਤੇ ਮੈਨੂੰ ਬਹੁਤ ਮਾਣ ਹੈ।

ਦੂਜੇ ਪਾਸੇ ਸਮਰਾਲਾ ਪਹੁੰਚੇ ਏਐਸਆਈ ਦਵਿੰਦਰ ਸਿੰਘ ਗਰਚਾ ਥਾਣਾ ਸਮਰਾਲਾ ਵੱਲੋਂ ਸਵਾਗਤ ਕੀਤਾ ਗਿਆ ਕਰਦੇ ਸਮਰਾਲਾ ਪੁਲਿਸ ਵੱਲੋਂ ਏਐਸਆਈ ਦਵਿੰਦਰ ਗਰਚਾ ਨੂੰ ਉਹਨਾਂ ਦੇ ਬੇਟੀ ਨੂੰ ਕੈਨੇਡਾ ਪੁਲਿਸ ਵਿੱਚ ਭਰਤੀ ਹੋਣ ਤੇ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਵੱਡੇ ਮਾਣ ਦੀ ਗੱਲ ਹੈ ਕਿ ਸਮਰਾਲਾ ਦੇ ਏਐਸਆਈ ਦੀ ਧੀ ਕੈਨੇਡਾ ਪੁਲਿਸ ਵਿੱਚ ਜੁਆਇਨ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਉੱਥੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਸਾਡਾ ਜਵਾਨ ਕੈਨੇਡਾ ਦੀ ਧਰਤੀ ਪੰਜਾਬ ਪੁਲਿਸ ਦਾ ਮਾਨ ਵਧਾਇਆ ਹੈ। 

 

'Punjab','daughter','Canada','proud','','police'

Please Comment Here

Similar Post You May Like

Recent Post

  • AAP ਸਰਕਾਰ ਨੇ 117 ਵਿਧਾਨ ਸਭਾਵਾਂ 'ਚ ਕੱਢੀਆਂ 351 'ਨਸ਼ਾ ਮੁਕਤੀ ਯਾਤਰਾਵਾਂ', ਪੰਜਾਬ ਹੋਵੇਗਾ ਨਸ਼ਾ ਮੁਕਤ : ਸਿਸੋਦੀਆ...

  • ਨੀਲ ਗਰਗ ਦਾ ਵਿਰੋਧੀਆਂ ਨੂੰ ਜਵਾਬ, 'ਆਪ' ਸਰਕਾਰ ਪਾਰਦਰਸ਼ਤਾ ਤੇ ਨਿਆਂ ਲਈ ਵਚਨਬੱਧ...

  • ਪਾਕਿਸਤਾਨ ਦੇ ਨਿਸ਼ਾਨੇ 'ਤੇ ਸੀ ਗੋਲਡਨ ਟੈਂਪਲ ਤੇ ਪੰਜਾਬ ਦੇ ਕਈ ਜ਼ਿਲ੍ਹੇ, ਭਾਰਤੀ ਸੈਨਾ ਨੇ ਹਰ ਹਮਲੇ ਨੂੰ ਕੀਤਾ ਨਾਕਾਮ ...

  • ਜਲੰਧਰ 'ਚ ਅੱਜ ਲੱਗੇਗਾ POWER CUT, ਇਹ ਇਲਾਕੇ ਰਹਿਣਗੇ ਪ੍ਰਭਾਵਤ...

  • ਜਲੰਧਰ ਦੇ ਗਦਾਈਪੁਰ 'ਚ 2 ਫੈਕਟਰੀਆਂ ਨੂੰ ਲੱਗੀ ਅੱਗ, ਦੂਰ-ਦੂਰ ਤੱਕ ਫੈਲਿਆ ਧੂੰਆਂ, ਦੇਖੋ ਵੀਡੀਓ...

  • ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, 48 ਘੰਟਿਆਂ 'ਚ 27 ਲੋਕਾਂ ਦੀ ਮੌਤ, ਹਜ਼ਾਰਾਂ ਲੋਕ ਹੋਏ ਬੇਘਰ...

  • ਹੁਣ 3 ਲੱਖ ਰੁਪਏ 'ਚ ਮਿਲੇਗਾ Iphone!, ਲੋਕਾਂ ਲਈ ਖਰੀਦਣਾ ਹੋ ਜਾਵੇਗਾ ਮਹਿੰਗਾ...

  • ਕੀ ਅੱਜ ਖਤਮ ਹੋਵੇਗਾ Ceasefire, ਭਾਰਤੀ ਸੈਨਾ ਨੇ ਦਿੱਤਾ ਵੱਡਾ ਬਿਆਨ...

  • ATP ਸੁਖਦੇਵ ਵਸ਼ਿਸ਼ਟ ਦੀ ਕੋਰਟ 'ਚ ਪੇਸ਼ੀ, ਫਿਰ ਮਿਲਿਆ 2 ਦਿਨ ਦਾ ਰਿਮਾਂਡ...

  • ਪਾਕਿਸਤਾਨ ਦੀ ਜਾਸੂਸੀ ਕਰਨ ਦੇ ਦੋਸ਼ ‘ਚ ਹਰਿਆਣਾ ਦੀ Youtuber ਸਮੇਤ 6 ਗ੍ਰਿਫ਼ਤਾਰ, ISI ਨੂੰ ਭੇਜਦੇ ਸਨ ਖੂਫ਼ੀਆ ਜਾਣਕਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY