• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ RED ਅਲਰਟ ਜਾਰੀ, ਭਾਖੜਾ ਡੈਮ ਦੇ 4 ਫੁੱਟ ਤੱਕ ਖੋਲ੍ਹੇ ਗੇਟ

9/1/2025 12:55:47 PM Gagan Walia     RED alert , Punjab, gates Bhakra Dam , flood, heavy rain,    ਪੰਜਾਬ 'ਚ RED ਅਲਰਟ ਜਾਰੀ, ਭਾਖੜਾ ਡੈਮ ਦੇ 4 ਫੁੱਟ ਤੱਕ ਖੋਲ੍ਹੇ ਗੇਟ 

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਪਾਲੀਵੁੱਡ, ਬਾਲੀਵੁਡ ਅਦਾਕਾਰਾਂ ਸਮੇਤ ਕਈ ਸਮਾਜਸੇਵੀ ਸੰਸਥਾਵਾਂ ਲੋਕਾਂ ਦੀ ਮੱਦਦ ਕਰ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਨਾਹ ਪਿੰਡਾਂ ਤੱਕ ਸਰਕਾਰ, ਵੱਖ-ਵੱਖ ਸਮਾਜ ਸੰਸਥਾਵਾਂ ਵੱਲੋਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। 

ਪੰਜਾਬ ਸਮੇਤ ਕਈ ਰਾਜਾਂ 'ਚ ਅਲਰਟ ਜਾਰੀ 

ਹੜ੍ਹਾਂ ਦੀ ਲਪੇਟ 'ਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਅੱਜ ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਪਹਾੜਾਂ ਵਿੱਚ ਭਾਰੀ ਮੀਂਹ ਪੈਂਦਾ ਹੈ ਤਾਂ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਕਾਰਨ ਹੋਰ ਨੁਕਸਾਨ ਹੋ ਸਕਦਾ ਹੈ। 

ਦਰਿਆਵਾਂ ਦੇ ਆਸ-ਪਾਸ ਦੇ ਇਲਾਕਿਆਂ 'ਚ ਅਲਰਟ ਜਾਰੀ 

ਦਰਿਆਵਾਂ 'ਚੋਂ ਪਾਣੀ ਛੱਡਣ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਖਨਾ ਝੀਲ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਘੱਗਰ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਤੋਂ ਬਾਅਦ ਜ਼ੀਰਕਪੁਰ ਅਤੇ ਪਟਿਆਲਾ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਅਜਨਾਲਾ, ਅੰਮ੍ਰਿਤਸਰ ਵਿੱਚ ਵੀ ਰਾਵੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੰਮ੍ਰਿਤਸਰ ਦੇ ਘੋਨੇਵਾਲਾ ਵਿੱਚ ਧੁੱਸੀ ਡੈਮ ਟੁੱਟਣ ਕਾਰਨ ਆਲੇ-ਦੁਆਲੇ ਦਾ 15 ਕਿਲੋਮੀਟਰ ਖੇਤਰ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਅਜਨਾਲਾ ਸ਼ਹਿਰ ਤੱਕ ਪਾਣੀ ਪਹੁੰਚਣ ਕਾਰਨ ਪ੍ਰਸ਼ਾਸਨ ਅਲਰਟ 'ਤੇ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਅਜਨਾਲਾ ਦੀ ਦੂਰੀ ਸਿਰਫ਼ 10 ਕਿਲੋਮੀਟਰ ਹੈ।

ਕੇਂਦਰੀ ਮੰਤਰੀ ਨੇ CM ਮਾਨ ਤੇ ਰਾਜਪਾਲ ਨਾਲ ਕੀਤੀ ਗੱਲ 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ। ਫ਼ੋਨ 'ਤੇ ਗੱਲਬਾਤ ਦੌਰਾਨ ਰਾਜਪਾਲ ਅਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਸਥਿਤੀ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਰਾਹਤ ਕਾਰਜਾਂ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸ਼ਾਹ ਨੇ ਭਰੋਸਾ ਦਿੱਤਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।

ਡੈਮ ਦੇ ਗੇਟ ਚਾਰ ਫੁੱਟ ਤੱਕ ਖੋਲ੍ਹੇ ਗੇਟ 

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 6 ਫੁੱਟ ਘੱਟ ਹੈ। ਇਸ ਕਾਰਨ ਡੈਮ ਦੇ ਹੜ੍ਹ ਵਾਲੇ ਗੇਟ 4-4 ਫੁੱਟ ਖੋਲ੍ਹ ਦਿੱਤੇ ਗਏ ਹਨ। ਸਥਿਤੀ ਨੂੰ ਦੇਖਦੇ ਹੋਏ, ਡੈਮ ਦੇ ਗੇਟ ਚਾਰ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਇਹ ਫੈਸਲਾ ਬੀਬੀਐਮਬੀ (ਭਾਖੜਾ ਬਿਆਸ ਪ੍ਰਬੰਧਨ ਬੋਰਡ) ਦੀ ਆਪਣੀ ਤਕਨੀਕੀ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਜ਼ੀਰਕਪੁਰ ਵਿੱਚ, ਘੱਗਰ ਨਦੀ ਦਾ ਪਾਣੀ ਮੁਬਾਰਕਪੁਰ ਕਾਜ਼ਵੇਅ ਦੇ ਉੱਪਰ ਵਗ ਰਿਹਾ ਹੈ। ਜਿਸ ਕਾਰਨ ਉੱਥੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਪਾਣੀ ਦੇ ਓਵਰਫਲੋ ਹੋਣ ਕਾਰਨ, ਨੇੜੇ ਬਣੀਆਂ ਝੁੱਗੀਆਂ ਡੁੱਬ ਗਈਆਂ ਹਨ।

 

'RED alert','Punjab','gates Bhakra Dam','flood','heavy rain',''

Please Comment Here

Similar Post You May Like

Recent Post

  • CM ਮਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਮੌਕੇ ਬਜ਼ੁਰਗ ਔਰਤ ਦੀਆਂ ਗੱਲਾਂ ਸੁਣ ਛਲਕੇ ਹੰਝੂ, ਦੇਖੋ ਵੀਡੀਓ...

  • ਹਰਿਆਣਾ ਸਰਕਾਰ ਨੇ ਹੜ੍ਹਾਂ ਦੀ ਮਾਰ ਝੱਲ ਰਿਹੈ ਪੰਜਾਬ ਨੂੰ ਕਰੋੜਾਂ ਰੁਪਏ ਦੇਣ ਦਾ ਕੀਤਾ ਐਲਾਨ ...

  • ਜਲੰਧਰ DC ਹਿਮਾਂਸ਼ੂ ਅਗਰਵਾਲ ਦੀ ਦੁਕਾਨਦਾਰਾਂ ਨੂੰ ਫਟਕਾਰ! ਹੜ੍ਹਾਂ ਦਾ ਕਹਿ ਕੇ ਮਹਿੰਗਾ ਵੇਚਿਆ ਜਾ ਰਿਹੈ ਸਾਮਾਨ...

  • Heavy Rain ਕਾਰਣ 3 ਨੌਜਵਾਨ ਨਾਲ ਵਾਪਰਿਆ ਹਾਦਸਾ, ਹਾਈ ਟੈਂਸ਼ਨ ਤਾਰਾਂ ਟੁੱਟਣ ਕਾਰਨ ਲੱਗਿਆ ਕਰੰਟ ...

  • ਪੰਜਾਬ 'ਚ ਛੁੱਟੀਆਂ ਨੂੰ ਲੈ ਕੇ UPDATE! ਮੰਤਰੀ ਅਮਨ ਅਰੋੜਾ ਨੇ ਕੀਤਾ ਐਲਾਨ...

  • ਮਾਤਾ ਵੈਸ਼ਣੋ ਦੇਵੀ ਯਾਤਰਾ ਨੂੰ ਲੈ ਕੇ ਅਹਿਮ ਖਬਰ! ਕਦੋਂ ਸ਼ੁਰੂ ਹੋਵੇਗੀ ਯਾਤਰਾ?...

  • AAP ਵਿਧਾਇਕ ਪਠਾਨਮਾਜਰਾ ਪੁਲਸ ਹਿਰਾਸਤ 'ਚੋਂ ਫਰਾਰ, LIVE ਹੋ ਆਖੀਆਂ ਇਹ ਗੱਲਾਂ...

  • ਕਰਮਚਾਰੀਆਂ ਨੂੰ Work From Home ਦਾ ਆਦੇਸ਼ , Heavy Rain ਕਾਰਣ ਲਿਆ ਫੈਸਲਾ ...

  • ਪੰਜਾਬ 'ਚ ਅੱਜ RED ਅਲਰਟ ਜਾਰੀ,ਇਨ੍ਹਾਂ ਜ਼ਿਲ੍ਹਿਆਂ 'ਚ ਅਗਲੇ 3 ਘੰਟੇ ਹੋਣਗੇ ਭਾਰੀ ...

  • Landslide ਕਾਰਣ ਭਾਰੀ ਤਬਾਹੀ, 1000 ਤੋਂ ਵੱਧ ਲੋਕਾਂ ਦੀ ਮੌਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY