ਹੁਸ਼ਿਆਰਪੁਰ ਦੇ ਮੁਕੇਰੀਆਂ 'ਚ 20 ਸਾਲ ਤੋਂ ਗੁਲਾਬ ਜਾਮੁਨ ਬਣਾਉਣ ਵਾਲੀ ਵਰਕਸ਼ਾਪ 'ਤੇ ਛਾਪਾ ਮਾਰਿਆ ਗਿਆ। ਇਹ ਛਾਪੇਮਾਰੀ ਜ਼ਿਲ੍ਹਾ ਸਿਹਤ ਅਫ਼ਸਰ ਡਾ: ਲਖਵੀਰ ਸਿੰਘ ਨੇ ਕੀਤੀ। ਵਰਕਸ਼ਾਪ ਦੇ ਅੰਦਰ ਜਦੋਂ ਮਠਿਆਈਆਂ ਦੀ ਹਾਲਤ ਦੇਖੀ ਗਈ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਵਰਕਸ਼ਾਪ ਮਾਲਕ ਸੁਰੇਸ਼ ਨੂੰ ਬੁਲਾਇਆ ਗਿਆ ਤੇ ਗੁਲਾਬ ਜਾਮੁਨ ਦੇ ਸੈਂਪਲ ਲਏ ਗਏ।
ਲੋਕ ਵੀ ਦੇਣ ਧਿਆਨ
ਡਾ: ਲਖਵੀਰ ਸਿੰਘ ਨੇ ਚੈਕਿੰਗ ਦੌਰਾਨ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਕੱਲੀ ਫੂਡ ਸੇਫਟੀ ਟੀਮ ਤਾਂ ਛਾਪਾ ਮਾਰ ਕੇ ਤੁਹਾਡੇ ਸਾਹਮਣੇ ਅਸਲੀਅਤ ਲਿਆ ਸਕਦੀ ਹੈ, ਲੋਕਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਅਜਿਹੀਆਂ ਚੀਜ਼ਾਂ ਨਾ ਖਰੀਦੀਏ। ਉਨਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਹੀ ਪਿਛਲੇ ਦਿਨਾਂ ਦੌਰਾਨ ਛਾਪਾ ਮਾਰ ਕੇ ਚਮਚਮ ਦੇ ਸੈਂਪਲ ਭਰੇ ਗਏ ਸਨ, ਜਿਸ ਵਿਚ ਪਾਇਆ ਗਿਆ ਕਿ ਉਸ ਵਿਚ ਜੋ ਰੰਗ ਮਿਲਿਇਆ ਸੀ, ਉਹ ਮਨੁੱਖੀ ਸਿਹਤ ਲਈ ਬਹੁਤ ਹੀ ਖਤਰਨਾਕ ਸੀ।
ਚਾਸ਼ਨੀ ਵਿਚ ਮਰੀਆਂ ਹੋਈਆਂ ਮੱਖੀਆਂ
ਇਸ ਦੌਰਾਨ ਜਦੋਂ ਸੈਂਪਲ ਲਏ ਜਾ ਰਹੇ ਸਨ ਤਾਂ ਚਾਸ਼ਨੀ ਵਿਚ ਮਰੀਆਂ ਹੋਈਆਂ ਮੱਖੀਆਂ ਮਿਲੀਆਂ, ਇਸ ਤੋਂ ਇਲਾਵਾ ਹੋਰ ਵੀ ਮਠਿਆਈਆਂ ਦੇ ਸੈਂਪਲ ਭਰੇ ਗਏ।