ਹੁਸ਼ਿਆਰਪੁਰ ਦੇ ਦਸੂਹਾ 'ਚ ਔਰਤ ਚਾਈਨਾ ਡੋਰ ਦੀ ਲਪੇਟ ਵਿਚ ਆ ਗਈ। ਦਸੱਦੀਏ ਕਿ ਔਰਤ ਤਹਿਸੀਲ ਕੰਪਲੈਕਸ ਤੋਂ ਕੰਮ ਨਿਪਟਾ ਕੇ ਐਕਟਿਵਾ 'ਤੇ ਵਾਪਸ ਆ ਰਹੀ ਜਦ ਇਹ ਹਾਦਸਾ ਵਾਪਰਿਆ। ਹਾਦਸੇ 'ਚ ਔਰਤ ਦੀਆਂ ਗੱਲ੍ਹਾਂ ਤੇ ਬੁੱਲ੍ਹਾਂ 'ਤੇ 10 ਟਾਂਕੇ ਲੱਗੇ ਹਨ।
ਗੱਲ੍ਹਾਂ ਤੇ ਬੁੱਲ੍ਹਾਂ 'ਤੇ ਲੱਗੇ 10 ਟਾਂਕੇ
ਜਾਣਕਾਰੀ ਦਿੰਦਿਆਂ ਜ਼ਖ਼ਮੀ ਔਰਤ ਦੇ ਪਤੀ ਐਡਵੋਕੇਟ ਪਲਵਿੰਦਰ ਸਿੰਘ ਘੁੰਮਣ ਨੇ ਦਸਿਆ ਕਿ ਉਸ ਦੀ ਪਤਨੀ ਦਿਲਜੀਤ ਕੌਰ ਤਹਿਸੀਲ ਕੰਪਲੈਕਸ ਦਸੂਹਾ ਤੋਂ ਆਪਣੇ ਘਰ ਵਾਪਸ ਆ ਰਹੀ ਸੀ। ਜਿਵੇਂ ਹੀ ਉਹ ਦਸੂਹਾ ਸਥਿਤ ਰੇਲਵੇ ਓਵਰਬ੍ਰਿਜ 'ਤੇ ਪਹੁੰਚੀ ਤਾਂ ਅਚਾਨਕ ਉਸ ਦੇ ਹੱਥਾਂ ਅਤੇ ਮੂੰਹ 'ਤੇ ਚਾਈਨਾ ਡੋਰ ਫਿਰ ਗਈ। ਜਿਸ ਕਾਰਨ ਉਸ ਦੇ ਬੁੱਲ੍ਹਾਂ ਅਤੇ ਗੱਲ੍ਹਾਂ 'ਤੇ ਕੱਟ ਲੱਗ ਗਏ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੇ ਬੁੱਲ੍ਹਾਂ 'ਤੇ 10 ਟਾਂਕੇ ਲਗਾਉਣੇ ਪਏ।