ਰਾਜਸਥਾਨ 'ਚ ਪੈਟਰੋਲ ਪੰਪ ਡੀਲਰਾਂ ਦੀ ਐਸੋਸੀਏਸ਼ਨ ਨੇ ਐਤਵਾਰ ਸਵੇਰੇ 6 ਵਜੇ ਤੋਂ ਪੈਟਰੋਲ ਪੰਪਾਂ 'ਤੇ ਹੜਤਾਲ ਕਰ ਦਿੱਤੀ ਹੈ। ਇਹ ਹੜਤਾਲ 12 ਮਾਰਚ ਨੂੰ ਸਵੇਰੇ 6 ਵਜੇ ਤੱਕ ਚੱਲੇਗੀ। ਇਹ ਹੜਤਾਲ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਦਰਾਂ ਘਟਾਉਣ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੈ। ਹਾਲਾਂਕਿ ਕਈ ਜ਼ਿਲ੍ਹਿਆਂ ਦੇ ਪੈਟਰੋਲ ਪੰਪ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹਨ।
ਇਸ ਕਾਰਨ ਹੜਤਾਲ ਕੀਤੀ ਜਾ ਰਹੀ ਹੈ
ਰਾਜਸਥਾਨ 'ਚ ਪੈਟਰੋਲ 'ਤੇ 31.04 ਫੀਸਦੀ ਵੈਟ ਹੈ। ਇਸੇ ਤਰ੍ਹਾਂ ਡੀਜ਼ਲ 'ਤੇ 19.30 ਫੀਸਦੀ ਵੈਟ ਹੈ। ਜਦੋਂਕਿ ਗੁਆਂਢੀ ਰਾਜਾਂ ਵਿੱਚ ਡੀਜ਼ਲ ਅਤੇ ਪੈਟਰੋਲ ਸਸਤਾ ਵਿਕ ਰਿਹਾ ਹੈ, ਜਿਸ ਕਾਰਨ ਪੈਟਰੋਲ ਪੰਪ ਚਾਲਕਾਂ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ 'ਚ 4 ਹਜ਼ਾਰ ਪੈਟਰੋਲ ਪੰਪਾਂ ਉਤੇ ਹੜਤਾਲ ਹੈ।
ਐਮਰਜੈਂਸੀ ਵਾਹਨਾਂ ਵਿੱਚ ਹੀ ਤੇਲ ਪਾਇਆ ਜਾ ਰਿਹਾ ਹੈ
ਇਸ ਹੜਤਾਲ ਕਾਰਨ ਰਾਜਸਥਾਨ ਵਿੱਚ ਐਮਰਜੈਂਸੀ ਵਾਹਨਾਂ ਵਿੱਚ ਹੀ ਪੈਟਰੋਲ ਅਤੇ ਡੀਜ਼ਲ ਪਾਇਆ ਜਾ ਰਿਹਾ ਹੈ, ਜਦੋਂਕਿ ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪੈਟਰੋਲ ਅਤੇ ਡੀਜ਼ਲ ਭਰਵਾਉਣ ਲਈ ਦੂਜੇ ਸ਼ਹਿਰਾਂ ਅਤੇ ਰਾਜਾਂ ਵਿੱਚ ਜਾਣਾ ਪੈਂਦਾ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਈ ਹੜਤਾਲ ਨਹੀਂ ਹੈ
ਪੈਟਰੋਲ ਪੰਪ ਐਸੋਸੀਏਸ਼ਨ ਨੇ ਰਾਜਸਥਾਨ ਭਰ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ ਪਰ ਜੋਧਪੁਰ, ਕੋਟਾ, ਭੀਲਵਾੜਾ, ਅਜਮੇਰ ਅਤੇ ਜੈਸਲਮੇਰ ਵਿੱਚ ਪੈਟਰੋਲ ਪੰਪ ਖੁੱਲ੍ਹੇ ਹਨ। ਸੀਕਰ ਵਿੱਚ ਸਿਰਫ਼ ਇੱਕ ਦਿਨ ਦੀ ਹੜਤਾਲ ਹੈ।