ਖਬਰਿਸਤਾਨ ਨੈੱਟਵਰਕ- ਰਿਸ਼ਤਿਆਂ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਲੜਕੀ ਆਪਣੇ ਸਕੇ ਫੁੱਫੜ ਨਾਲ ਰਿਲੇਸ਼ਨ ਵਿਚ ਸੀ, ਜਿਸ ਕਾਰਣ ਉਸ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ।
24 ਜੂਨ ਨੂੰ ਕੀਤਾ ਗਿਆ ਕਤਲ
ਇਹ ਮਾਮਲਾ ਬਿਹਾਰ ਦੇ ਔਰੰਗਾਬਾਦ ਤੋਂ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਇਕ ਔਰਤ ਨੇ ਸਕੇ ਫੁੱਫੜ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਇਹ ਵਾਰਦਾਤ ਨਬੀਨਗਰ ਥਾਣਾ ਖੇਤਰ ਦੇ ਲੇਂਬੋਖਾਪ ਮੋੜ ਕੋਲ 24 ਜੂਨ ਦੀ ਰਾਤ ਵਾਪਰੀ ਸੀ, ਜਦੋਂ ਪਤੀ ਪ੍ਰਿਯਾਂਸ਼ੂ ਉਰਫ਼ ਛੋਟੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਕ ਹਫ਼ਤੇ 'ਚ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ।
55 ਸਾਲਾ ਫੁੱਫੜ ਨਾਲ 25 ਸਾਲਾ ਗੂੰਜਾ ਦੇ ਸਨ ਪ੍ਰੇਮ ਸੰਬੰਧ
ਜਾਣਕਾਰੀ ਅਨੁਸਾਰ 25 ਸਾਲਾ ਗੂੰਜਾ ਦਾ ਆਪਣੇ ਸਕੇ ਫੁੱਫੜ ਜੀਵਨ ਸਿੰਘ (55) ਨਾਲ ਅਫੇਅਰ ਚੱਲ ਰਿਹਾ ਸੀ। ਗੂੰਜਾ ਆਪਣੇ ਸਕੇ ਫੁੱਫੜ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ । ਗੂੰਜਾ ਦੀ ਮਰਜ਼ੀ ਦੇ ਖਿਲਾਫ ਜਾ ਕੇ ਉਸ ਦਾ ਵਿਆਹ ਡੇਢ ਮਹੀਨੇ ਪਹਿਲਾਂ ਪਰਿਵਾਰ ਨੇ ਇਕ ਨੌਜਵਾਨ ਨਾਲ ਕਰਵਾ ਦਿੱਤਾ। 24 ਜੂਨ ਨੂੰ ਪ੍ਰਿਯਾਂਸ਼ੂ ਆਪਣੀ ਭੈਣ ਨੂੰ ਮਿਲਣ ਤੋਂ ਬਾਅਦ ਟਰੇਨ 'ਤੇ ਘਰ ਪਰਤ ਰਿਹਾ ਸੀ ਅਤੇ ਨਵੀਨ ਨਗਰ ਸਟੇਸ਼ਨ 'ਤੇ ਉਤਰ ਗਿਆ। ਉਸ ਨੇ ਗੂੰਜਾ ਨੂੰ ਕਿਸੇ ਨੂੰ ਬਾਈਕ 'ਤੇ ਉਸ ਨੂੰ ਲੈ ਕੇ ਜਾਣ ਲਈ ਕਿਹਾ ਪਰ ਘਰ ਜਾਂਦੇ ਸਮੇਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਸ ਦੌਰਾਨ ਪਤੀ ਪ੍ਰਿਯਾਂਸ਼ੂ ਦੀ ਮੌਤ ਹੋ ਗਈ।
ਵਿਆਹ ਦੇ 45 ਦਿਨਾਂ ਬਾਅਦ ਮਰਵਾ ਦਿੱਤਾ ਪਤੀ
ਰਿਪੋਰਟ ਮੁਤਾਬਕ ਗੂੰਜਾ ਦਾ ਵਿਆਹ ਹੋਣ ਤੋਂ ਬਾਅਦ ਪ੍ਰਿਯਾਂਸ਼ੂ ਉਨ੍ਹਾਂ ਦੇ ਪਿਆਰ ਦੀ ਰਾਹ 'ਚ ਰੋੜਾ ਬਣਨ ਲੱਗਾ। ਅਜਿਹੇ 'ਚ ਪ੍ਰੇਮੀ ਫੁੱਫੜ ਜੀਵਨ ਨਾਲ ਮਿਲ ਕੇ ਗੂੰਜਾ ਨੇ ਆਪਣੇ ਪਤੀ ਦਾ ਕਤਲ ਕਰਵਾਉਣ ਦੀ ਸਾਜਿਸ਼ ਰਚੀ। ਜੀਵਨ ਸਿੰਘ ਨੇ ਸ਼ੂਟਰਾਂ ਨੂੰ ਹਾਇਰ ਕੀਤਾ ਅਤੇ ਗੂੰਜਾ ਦੇ ਵਿਆਹ ਦੇ ਸਿਰਫ਼ 45 ਦਿਨਾਂ ਯਾਨੀ ਕਿ 24 ਜੂਨ ਦੀ ਰਾਤ ਪ੍ਰਿਯਾਂਸ਼ੂ ਦਾ ਕਤਲ ਕਰਵਾ ਦਿੱਤਾ।
ਗੂੰਜਾ ਨੇ ਕਬੂਲਿਆ ਗੁਨਾਹ
ਇਸ ਦਿਲ ਕੰਬਾਊ ਵਾਰਦਾਤ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਤਕਨੀਕੀ ਜਾਂਚ ਦੇ ਅਧੀਨ ਮੋਬਾਇਲ ਸੀਡੀਆਰ, ਸੀਸੀਟੀਵੀ ਫੁਟੇਜ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਗੂੰਜਾ, ਜੀਵਨ ਸਿੰਘ, ਜੈਸ਼ੰਕਰ ਅਤੇ ਮੁਕੇਸ਼ ਵਰਮਾ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਗੂੰਜਾ ਨੇ ਆਪਣਾ ਗੁਨਾਹ ਕਬੂਲ ਕੀਤਾ।