ਸਨਮ ਤੇਰੀ ਕਸਮ ਇੱਕ ਵਾਰ ਫਿਰ ਦੁਬਾਰਾ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਸ ਰੋਮਾਂਟਿਕ ਡਰਾਮਾ ਫਿਲਮ ਵਿੱਚ ਹਰਸ਼ਵਰਧਨ ਰਾਣੇ ਅਤੇ ਮਾਵਰਾ ਹੋਕੇਨ ਮੁੱਖ ਭੂਮਿਕਾਵਾਂ ਵਿੱਚ ਸਨ। ਇੱਕ ਫਲਾਪ ਫਿਲਮ ਹੋਣ ਦੇ ਬਾਵਜੂਦ, ਇਹ ਅਜੇ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ। 5 ਵਰਵਰੀ 2016 'ਚ ਰਿਲੀਜ਼ ਹੋਈ ਇਸ ਫਿਲਮ ਨੇ ਭਾਵੇਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਕਈ ਓਟੀਟੀ ਪਲੇਟਫੋਰਮ 'ਤੇ ਆਉਣ ਤੋਂ ਬਾਅਦ ਇਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧ ਗਈ ਹੈ।
7 ਫ਼ਰਵਰੀ ਨੂੰ ਮੁੜ ਹੋਵੇਗੀ ਰਿਲੀਜ਼
ਵੈਲੇਨਟਾਈਨ ਹਫ਼ਤੇ ਦੇ ਖਾਸ ਮੌਕੇ 'ਤੇ 'ਸਨਮ ਤੇਰੀ ਕਸਮ' ਦੇ ਪ੍ਰਸ਼ੰਸਕਾਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ | ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਨੂੰ ਪਹਿਲੀ ਵਾਰ ਰਿਲੀਜ਼ ਹੋਣ 'ਤੇ ਜਿਆਦਾ ਕਮਾਈ ਨਹੀਂ ਹੁੰਦੀ ਤੇ ਇੰਨੀ ਪ੍ਰਸ਼ੰਸਾ ਨਹੀਂ ਖੱਟਦੀਆਂ | ਦਿਨ-ਬ-ਦਿਨ ਫਿਲਮ ਦੀ ਮੰਗ ਵੱਧਣ ਕਾਰਨ ਨਿਰਮਾਤਾ ਦੁਆਰਾ ਇਸ ਦੀ ਰੀ-ਰਿਲੀਜ਼ ਡੇਟ ਵੀ ਅਨਾਊਂਸ ਕਰ ਦਿੱਤੀ | ਕਰੀਬ 8 ਸਾਲ ਬਾਅਦ ਇੱਕ ਬਾਰ ਫਿਰ ਵੱਡੇ ਪਰਦੇ 'ਤੇ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ |
ਅਦਾਕਾਰ ਹਰਸ਼ਵਰਧਨ ਨੇ ਫਿਲਮ ਦਾ ਪੋਸਟਰ ਸ਼ੋਸ਼ਲ ਮੀਡੀਆ 'ਤੇ ਕੀਤਾ ਸ਼ੇਅਰ
ਅਦਾਕਾਰ ਹਰਸ਼ਵਰਧਨ ਰਾਣੇ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਕੀਤੀ ਸੀ ਜਿਸ ਵਿੱਚ ਇੱਕ ਕੈਪਸ਼ਨ ਲਿਖਿਆ ਸੀ, "ਸਨਮ ਤੇਰੀ ਕਸਮ ਭਾਗ 1 ਨੂੰ ਦੁਬਾਰਾ ਰਿਲੀਜ਼ ਕਰਨ ਲਈ, ਸਾਨੂੰ @deepakmukut ਸਰ ਨੂੰ ਟੈਗ ਕਰਨਾ ਚਾਹੀਦਾ ਹੈ,... ਅਤੇ ਉਹਨਾਂ ਨੂੰ 7 ਫਰਵਰੀ 2025 (ਵੈਲੇਨਟਾਈਨ ਵੀਕ) ਨੂੰ ਦੁਬਾਰਾ ਰਿਲੀਜ਼ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ। ਟਿੱਪਣੀਆਂ ਵਿੱਚ ਆਪਣੇ ਕਾਰਨ ਦੱਸੋ ਅਤੇ ਉਹਨਾਂ ਨੂੰ ਟੈਗ ਕਰੋ, ਮੈਂ ਵੀ ਅੱਜ ਸਵੇਰੇ ਉਹਨਾਂ ਦੇ ਦਫ਼ਤਰ ਜਾਵਾਂਗਾ ਅਤੇ ਉਹਨਾਂ ਨੂੰ ਇਹ ਦਿਖਾਵਾਂਗਾ!" ਸਨਮ ਤੇਰੀ ਕਸਮ ਦੇ ਨਿਰਮਾਤਾ ਦੀਪਕ ਮੁਕੁਟ ਨੇ ਅੰਤ ਵਿੱਚ ਫਿਲਮ ਦੀ ਮੁੜ-ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ ਅਤੇ ਅੰਤਿਮ ਰੂਪ ਦੇ ਦਿੱਤਾ ਹੈ।