ਖਬਰਿਸਤਾਨ ਨੈੱਟਵਰਕ-ਸ਼ਾਰਦੀਆ ਨਰਾਤੇ ਅੱਜ 22 ਸਤੰਬਰ ਤੋਂ ਸ਼ੁਰੂ ਹੋ ਗਏ ਹਨ, ਜਿਸ ਨੂੰ ਲੈ ਕੇ ਸ਼ਰਧਾਲੂਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਹਿੰਦੂ ਧਰਮ ’ਚ ਨਰਾਤਿਆਂ ਦਾ ਖ਼ਾਸ ਮਹੱਤਵ ਹੈ। ਨਰਾਤਿਆਂ ਦੇ 9 ਦਿਨਾਂ ਵਿਚ ਮਾਂ ਦੁਰਗਾ ਜੀ ਦੀ ਵੱਖ-ਵੱਖ ਰੂਪਾਂ ਵਿਚ ਅਰਾਧਨਾ ਕੀਤੀ ਜਾਂਦੀ ਹੈ। ਸ਼ਰਧਾਲੂ ਨਰਾਤਿਆਂ ਦੇ ਦਿਨਾਂ ’ਚ ਵੱਖ-ਵੱਖ ਰੰਗਾਂ ਦੇ ਕੱਪੜੇ ਪਾ ਕੇ ਮਾਂ ਦੀ ਪੂਜਾ ਅਰਚਨਾ ਕਰਦੇ ਹਨ।
9 ਨਰਾਤੇ 9 ਰੰਗ
ਪਹਿਲੇ ਦਿਨ – ਨਾਰੰਗੀ ਰੰਗ ਦੇ ਕੱਪੜੇ
ਦੂਜੇ ਦਿਨ – ਚਿੱਟੇ ਰੰਗ ਦੇ ਕੱਪੜੇ
ਤੀਜਾ ਦਿਨ – ਲਾਲ ਰੰਗ
ਚੌਥਾ ਦਿਨ – ਰਾਇਲ ਬਲੂ (Royal Blue)
ਪੰਜਵਾਂ ਦਿਨ – ਪੀਲਾ ਰੰਗ
ਛੇਵਾਂ ਦਿਨ – ਹਰਾ ਰੰਗ
ਸੱਤਵਾਂ ਦਿਨ – ਗ੍ਰੇ (Grey) ਰੰਗ ਦੇ ਕੱਪੜੇ
ਅੱਠਵਾਂ ਦਿਨ – ਬੈਂਗਣੀ ਯਾਨਿ ਕਿ (Purple) ਰੰਗ
ਨੌਵਾਂ ਦਿਨ – ਪੀਕਾਕ ਗ੍ਰੀਨ (हरे व जामुनी) ਰੰਗ ਦੇ ਕੱਪੜੇ
ਪਾਏ ਜਾਂਦੇ ਹਨ।
ਇਸ ਵਾਰ ਨਰਾਤੇ 10 ਦਿਨ ਹੋਣਗੇ
ਨਰਾਤੇ ਕਿੰਨੇ ਹਨ, ਇਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਕੰਫਿਊਜ਼ਨ ਚੱਲ ਰਹੀ ਸੀ। ਸਰੋਤਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਸ ਵਾਰ ਨਰਾਤੇ 10 ਦਿਨ ਚੱਲਣਗੇ, ਜੋ ਕਿ ਅੱਜ ਯਾਨੀ ਕਿ 22 ਸਤੰਬਰ ਤੋਂ ਸ਼ੁਰੂ ਹੋ ਕੇ 1 ਅਕਤੂਬਰ ਤੱਕ ਹੋਣਗੇ। ਇਸ ਦੀ ਵਜ੍ਹਾ ਇਹ ਹੈ ਕਿ ਇਸ ਵਾਰ ਚਤੁਰਥੀ ਤਿਥੀ 2 ਦਿਨ ਚੱਲੇਗੀ। ਇਸਦਾ ਕਾਰਨ ਇਸ ਸਾਲ ਇੱਕ ਖਾਸ ਸੰਯੋਗ ਦਾ ਬਣਨਾ ਹੈ, ਜਿਸ ਵਿੱਚ ਚਤੁਰਥੀ ਤਿਥੀ ਦੋ ਦਿਨ ਰਹੇਗੀ, ਯਾਨੀ ਕਿ ਚਤੁਰਥੀ 25 ਅਤੇ 26 ਸਤੰਬਰ ਦੋਵੇਂ ਦਿਨ ਮਨਾਈ ਜਾਵੇਗੀ। ਦੁਰਗਾਸ਼ਟਮੀ 30 ਸਤੰਬਰ ਨੂੰ ਹੋਵੇਗੀ ਤੇ ਮਹਾਨਵਮੀ 1 ਅਕਤੂਬਰ ਨੂੰ ਹੋਵੇਗੀ। 2 ਅਕਤੂਬਰ ਨੂੰ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਮਨਾਇਆ ਜਾਵੇਗਾ।