ਅਕਸਰ ਪੇਪਰਾਂ 'ਚ ਨਕਲ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ | ਪਰ ਬਿਹਾਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਨਕਲ ਨਾ ਕਰਵਾਉਣ 'ਤੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ | ਇਹ ਮਾਮਲਾ ਸਾਸਾਰਾਮ ਤੋਂ ਦਸਵੀਂ ਦੀ ਪ੍ਰੀਖਿਆ 'ਚ ਨਕਲ ਦਾ ਮਾਮਲਾ ਸਾਹਮਣੇ ਆਇਆ ਹੈ|ਜਿੱਥੇ ਇੱਕ ਸਟੂਡੈਂਟ ਨੇ ਪ੍ਰੀਖਿਆ 'ਚ ਨਕਲ ਨਾ ਕਰਵਾਉਣ 'ਤੇ ਦੂਜੇ ਸਟੂਡੈਂਟਸ 'ਤੇ ਤਾਬੜਤੋੜ ਗੋਲੀਆਂ ਚਲਾਈਆਂ | ਜਿਸ ਕਾਰਨ ਵਿਦਿਆਰਥੀ ਦੀ ਮੌਤ ਹੋ ਗਈ | ਜਦਕਿ ਦੂਜਾ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ | ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ |
ਦੱਸ ਦੇਈਏ ਕਿ ਦਸਵੀਂ ਦਾ ਹਿੰਦੀ ਦਾ ਪੇਪਰ ਸੀ। ਅਮਿਤ ਕੁਮਾਰ ਅਤੇ ਸੰਜੀਤ ਕੁਮਾਰ ਬੁੱਢਣ ਮੋਡ ਵਿਖੇ ਸਥਿਤ ਸੇਂਟ ਅੰਨਾ ਸਕੂਲ ਵਿੱਚ ਪ੍ਰੀਖਿਆ ਦੇ ਰਹੇ ਸਨ। ਇਸ ਦੌਰਾਨ ਹਾਲ ਵਿੱਚ ਬੈਠੇ ਇੱਕ ਵਿਦਿਆਰਥੀ ਨੇ ਉਨ੍ਹਾਂ ਨੂੰ ਨਕਲ ਕਰਵਾਉਣ ਲਈ ਕਿਹਾ। ਦੋਵਾਂ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਵਿਦਿਆਰਥੀ ਬਾਹਰ ਆਇਆ ਅਤੇ ਆਪਣੇ ਦੋਸਤਾਂ ਨੂੰ ਬੁਲਾ ਲਿਆ । ਅਮਿਤ ਅਤੇ ਸੰਜੀਤ ਦੋਵੇਂ ਪ੍ਰੀਖਿਆ ਦੇਣ ਤੋਂ ਬਾਅਦ ਆਟੋ ਰਾਹੀਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ, ਦੇਰ ਸ਼ਾਮ NH-19 'ਤੇ, ਕੁਝ ਬਦਮਸ਼ਾਂ ਨੇ ਆਟੋ ਨੂੰ ਰੋਕਿਆ, ਉਨ੍ਹਾਂ ਨੂੰ ਘੇਰ ਲਿਆ ਅਤੇ ਦੋਵਾਂ ਨੂੰ ਗੋਲੀ ਮਾਰ ਦਿੱਤੀ।
ਗੋਲੀ ਲੱਗਣ ਤੋਂ ਬਾਅਦ, ਦੋਵਾਂ ਨੂੰ ਇਲਾਜ ਲਈ ਸਾਸਾਰਾਮ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਅਮਿਤ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਕਮਲੇਸ਼ ਸਿੰਘ ਦੇ ਪੁੱਤਰ ਸੰਜੀਤ ਕੁਮਾਰ (16) ਦਾ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਅਜੇ ਵੀ ਨਾਜ਼ੁਕ ਹੈ। ਘਟਨਾ ਤੋਂ ਬਾਅਦ, ਪਿੰਡ ਵਾਸੀਆਂ ਨੇ ਮੁਫੱਸਿਲ ਥਾਣੇ ਦੇ ਸੁਵਾਰਾ ਵਿੱਚ ਸੜਕ ਜਾਮ ਕਰ ਦਿੱਤੀ। ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਵਿਦਿਆਰਥੀ ਡੇਹਰੀ ਮੁਫੱਸਿਲ ਥਾਣਾ ਖੇਤਰ ਦੇ ਸ਼ੰਭੂ ਬਿਘਾ ਪਿੰਡ ਦੇ ਰਹਿਣ ਵਾਲੇ ਹਨ।