ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੇਰਠ ਦੀ ਧੀ ਡਾ: ਗੁਰਵੀਨ ਸਿੰਘ ਬਾਜਵਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਮੰਗਣੀ ਅੱਜ ਮੇਰਠ 'ਚ ਹੋਣ ਜਾ ਰਹੀ ਹੈ। ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ, ਚੰਡੀਗੜ੍ਹ ਵਿਖੇ ਹੋਵੇਗਾ। 8 ਨਵੰਬਰ ਨੂੰ ਰਿਸੈਪਸ਼ਨ ਹੋਵੇਗੀ । ਦੱਸ ਦੇਈਏ ਕਿ ਗੁਰਮੀਤ ਸਿੰਘ ਦੀ ਹੋਣ ਵਾਲੀ ਦੁਲਹਨ ਗੁਰਵੀਨ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੋਜਿਸਟ ਹੈ। ਗੁਰਵੀਨ ਮੇਰਠ ਗੌਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਧੀ ਹੈ।
ਨਜ਼ਦੀਕੀ ਮਹਿਮਾਨ ਹੋਣਗੇ ਹਾਜ਼ਰ
ਮੇਰਠ 'ਚ ਹੋਣ ਵਾਲੇ ਰਿੰਗ ਸੈਰੇਮਨੀ 'ਚ ਲਾੜਾ-ਲਾੜੀ ਦੋਵਾਂ ਦੇ ਬਹੁਤ ਹੀ ਕਰੀਬੀ ਲੋਕਾਂ ਨੂੰ ਸੱਦਾ ਦਿੱਤਾ ਹੈ। ਹਰਿਆਣਾ, ਚੰਡੀਗੜ੍ਹ, ਲਖਨਊ, ਦਿੱਲੀ, ਉਤਰਾਖੰਡ, ਗੋਆ ਤੋਂ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਹਿੱਸਾ ਲੈਣਗੇ। ਡਾ: ਗੁਰਵੀਨ ਨੇ ਆਪਣੀ ਸਕੂਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ, ਮੇਰਠ ਤੋਂ ਕੀਤੀ।
ਉਹਨਾਂ ਨੇ ਸੁਭਾਰਤੀ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ., ਐਮ.ਡੀ. ਕੀਤੀ ਤੇ ਹੁਣ ਮੇਦਾਂਤਾ ਵਿੱਚ ਰੇਡੀਓਲੋਜਿਸਟ ਹੈ। ਬਾਜਵਾ ਪਰਿਵਾਰ 'ਚ ਇਹ ਪਹਿਲਾ ਵਿਆਹ ਹੈ। ਗੁਰਵੀਨ ਦਾ ਇੱਕ ਛੋਟਾ ਭਰਾ ਤਨਵੀਰ ਬਾਜਵਾ ਹੈ ਜੋ ਇੰਗਲੈਂਡ ਤੋਂ ਪੜ੍ਹਿਆ ਹੈ। ਚਾਚਾ ਜਤਿੰਦਰ ਬਾਜਵਾ ਦਾ ਇੱਕ ਪੁੱਤਰ ਚਿਰੰਜੀਵ ਬਾਜਵਾ ਅਤੇ ਦੋ ਧੀਆਂ ਹਰਮਹਰ ਅਤੇ ਹਰਲੀਨ ਬਾਜਵਾ ਹਨ। ਸਮਾਗਮ ਵਿੱਚ ਕੈਨੇਡਾ, ਲੰਡਨ ਅਤੇ ਆਸਟ੍ਰੇਲੀਆ ਤੋਂ ਰਿਸ਼ਤੇਦਾਰ ਵੀ ਸ਼ਿਰਕਤ ਕਰਨਗੇ।