ਸ਼ੰਭੂ ਬਾਰਡਰ 'ਤੇ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ। ਐਕਸ 'ਤੇ ਲਿਖਦਿਆਂ ਉਨ੍ਹਾਂ ਕਿਹਾ ਕਿ ਭਾਰਤ ਭਰ ਦੇ ਸਾਰੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਹਨ। ਇਸ ਲਈ ਸੜਕਾਂ 'ਤੇ ਉਤਰਨ ਦੀ ਬਜਾਏ ਇਸ ਬਾਰੇ ਸੋਚੋ ਤੇ ਸਰਕਾਰ ਅੱਗੇ ਆਪਣਾ ਪੱਖ ਪੇਸ਼ ਕਰੋ।
ਰਵੀਸ਼ੰਕਰ ਨੇ ਕੀਤਾ ਇਹ ਟਵੀਟ
ਰਵੀਸ਼ੰਕਰ ਨੇ ਟਵੀਟ 'ਚ ਲਿਖਿਆ ਕਿ ਭਾਰਤ ਭਰ ਦੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਅਤੇ ਵੱਖ-ਵੱਖ ਹਾਲਾਤ ਹਨ। ਸੜਕਾਂ 'ਤੇ ਉਤਰਨ ਦੀ ਬਜਾਏ, ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇੱਕ ਦੂਜੇ ਨਾਲ ਸਲਾਹ-ਮਸ਼ਵਰਾ ਕਰਨ ਅਤੇ ਭਰੋਸੇਮੰਦ ਮਾਹਿਰਾਂ ਨੂੰ ਆਪਣੇ ਨੁਮਾਇੰਦੇ ਵਜੋਂ ਚੁਣ ਕੇ ਆਪਣੀਆਂ ਮੰਗਾਂ ਨੂੰ ਤਰਕ ਨਾਲ ਸਰਕਾਰ ਤੱਕ ਪਹੁੰਚਾਉਣ।
ਅੱਜ ਹੋਵੇਗੀ ਕਿਸਾਨ ਮੀਟਿੰਗ
ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਹੋਵੇਗੀ। ਕੇਂਦਰੀ ਮੰਤਰੀਆਂ ਦੀ ਕਿਸਾਨਾਂ ਨਾਲ ਇਹ ਤੀਜੀ ਮੀਟਿੰਗ ਹੈ। ਇਸ ਮੀਟਿੰਗ ਦਾ ਸੱਦਾ ਅਨੁਰਾਗ ਠਾਕੁਰ ਨੇ ਦਿੱਤਾ ਸੀ। ਖੇਤੀ ਮੰਤਰੀ ਨੇ ਕਿਹਾ ਹੈ ਕਿ ਅਸੀਂ ਗੱਲਬਾਤ ਰਾਹੀਂ ਹੀ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਹਾਂ।