ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਵਿੱਚ ਅੱਜ ਸਾਵਣ ਦੇ ਚੌਥੇ ਸੋਮਵਾਰ ਨੂੰ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਦੌਰਾਨ ਮਚੀ ਭਗਦੜ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਜਦਕਿ ਇਸ ਹਾਦਸੇ ਵਿੱਚ 35 ਸ਼ਰਧਾਲੂ ਜ਼ਖ਼ਮੀ ਹੋ ਗਏ ਹਨ।
ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ - ਪੁਲਿਸ
ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ। ਸਾਵਣ ਦੇ ਮਹੀਨੇ ਵੱਡੀ ਗਿਣਤੀ ਵਿਚ ਸ਼ਰਧਾਲੂ ਬਾਬਾ ਸਿੱਧੇਸ਼ਵਰ ਨਾਥ ਦੇ ਮੰਦਰ ਵਿਚ ਜਲਾਭਿਸ਼ੇਕ ਕਰਨ ਆਉਂਦੇ ਹਨ। ਰਾਤ ਨੂੰ ਭਗਦੜ ਮੱਚੀ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।
ਮਰਨ ਵਾਲਿਆਂ ਵਿੱਚ 5 ਔਰਤਾਂ ਸ਼ਾਮਲ
ਹਾਦਸੇ 'ਚ ਮਾਰੇ ਗਏ 7 ਲੋਕਾਂ 'ਚੋਂ 5 ਔਰਤਾਂ ਹਨ। ਮਰਨ ਵਾਲਿਆਂ ਵਿੱਚ ਮੋੜ ਟੇਕਰੀ ਦੀ ਰਹਿਣ ਵਾਲੀ ਪੂਨਮ ਦੇਵੀ, ਮਖਦੂਮਪੁਰ ਥਾਣਾ ਖੇਤਰ ਦੇ ਲਡੌਆ ਪਿੰਡ ਦੀ ਨਿਸ਼ਾ ਕੁਮਾਰੀ, ਸੁਸ਼ੀਲਾ ਦੇਵੀ, ਨਗਰ ਥਾਣਾ ਖੇਤਰ ਦੇ ਏਰਕੀ ਪਿੰਡ ਦੀ ਨਿਸ਼ਾ ਦੇਵੀ ਸ਼ਾਮਲ ਹਨ। ਦੋ ਵਿਅਕਤੀ ਰਾਜੂ ਕੁਮਾਰ ਅਤੇ ਪਿਆਰੇ ਪਾਸਵਾਨ ਸ਼ਾਮਲ ਹਨ, ਜਦਕਿ ਇਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ, ਪੁਲਸ ਉਸ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ।