ਪੰਜਾਬ ਸਿੱਖਿਆ ਵਿਭਾਗ ਦੇ ਐਸ.ਸੀ.ਈ.ਆਰ.ਟੀ ਕੰਪੋਨੈਂਟ ਦੇ ਅੰਡਰ ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਪ੍ਰੋਗਰਾਮ ਚੱਲ ਰਿਹਾ ਹੈ। ਜਿਸ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਜਿੱਥੇ ਸਿੱਖਿਆ ਵਿਭਾਗ ਸਕੂਲਾਂ ਵਿੱਚ ਸਾਜੋ ਸਮਾਨ ਮੁਹੱਈਆ ਕਰਵਾ ਰਿਹਾ ਹੈ। ਉੱਥੇ ਨਾਲ ਹੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਰੋਜ਼ਗਾਰ ਦੇ ਵੱਖ ਵੱਖ ਮੌਕਿਆਂ ਤੋਂ ਵੀ ਜਾਣੂ ਕਰਵਾਉਣ ਲਈ ਲਗਾਤਾਰ ਤੱਤਪਰ ਹੈ।
ਇਸ ਲੜੀ ਤਹਿਤ ਅੱਜ ਬਾਬੂ ਜੋਗਿੰਦਰ ਸਿੰਘ ਪੀ.ਐਮ. ਸ੍ਰੀ. ਸਰਕਾਰੀ ਹਾਈ ਸਕੂਲ ਰੋਹਹੜੀ ਵਿੱਖੇ ਕੈਰੀਅਰ ਕੌਂਸਲਿੰਗ ਸਬੰਧੀ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਤਕਨੀਕੀ ਸਿੱਖਿਆ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ ਗਿਆ। ਅੱਜ ਦੇ ਇਸ ਸਮਾਗਮ ਵਿੱਚ ਬਤੌਰ ਮੁੱਖ ਵਕਤਾ ਡਾਕਟਰ ਹਿੰਮਤ ਜੀ.ਐਨ. ਏ. ਯੂਨੀਵਰਸਿਟੀ ਫਗਵਾੜਾ ਅਤੇ ਮੋਟੀਵੇਸ਼ਨਲ ਸਪੀਕਰ ਡਾਕਟਰ ਸੁਰਜੀਤ ਲਾਲ ਨੇ ਸ਼ਿਰਕਤ ਕੀਤੀ।
ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਕਰੀਅਰ ਸਬੰਧੀ ਚੁਨੌਤੀਆਂ ਤੋਂ ਜਾਣੂ ਕਰਵਾਇਆ ਗਿਆ। ਹਾਰਡ ਵਰਕ ਦੇ ਨਾਲ ਸਮਾਰਟ ਵਰਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਫਲਤਾ ਪ੍ਰਾਪਤ ਕਰਨ ਦੇ ਲਈ ਕੋਈ ਸ਼ਾਰਟਕੱਟ ਤਰੀਕਾ ਨਾ ਅਪਣਾਉਣ ਲਈ ਵੀ ਸਲਾਹ ਦਿੱਤੀ ਗਈ। ਆਪਣੇ ਅੰਦਰ ਇੱਕ ਚੰਗੇ ਨਾਗਰਿਕ ਵਾਲੇ ਗੁਣ ਪੈਦਾ ਕਰਨ ਲਈ ਪ੍ਰੇਰਿਤ ਕਿਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਮੁੱਖ ਅਧਿਆਪਕਾ ਸੁਖਜੀਤ ਕੌਰ ਵੱਲੋਂ ਮਹਿਮਾਨਾਂ ਦੇ ਸਵਾਗਤੀ ਦੀ ਭਾਸ਼ਣ ਨਾਲ ਕੀਤੀ। ਇੰਦਰ ਮੋਹਨ , ਜਸਵੀਰ ਕੁਮਾਰ, ਹਰਜੀਤ ਸਿੰਘ, ਰਮਨਦੀਪ ਕੌਰ , ਰਜਿੰਦਰ ਕੌਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ। ਮੰਚ ਦਾ ਸੰਚਾਲਨ ਪੰਜਾਬੀ ਅਧਿਆਪਕ ਇੰਦਰ ਮੋਹਨ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਹੋਣਹਾਰ ਵਿਦਿਆਰਥੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੀ ਮੁੱਖ ਅਧਿਆਪਕਾ ਸੁਖਜੀਤ ਕੌਰ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਵਿਦਿਆਰਥੀਆਂ ਲਈ ਸਮਾਗਮ ਕਰਵਾਏ ਜਾਣਗੇ। ਵਿਦਿਆਰਥੀਆਂ ਵੱਲੋਂ ਬਣਾਏ ਗਏ ਪੋਸਟਰ ਕਰੀਅਰ ਕੌਂਸਲਿੰਗ ਸਬੰਧੀ ਵੀ ਡਿਸਪਲੇ ਕੀਤੇ ਗਏ। ਮੁੱਖ ਮਹਿਮਾਨਾਂ ਵੱਲੋ ਸਕੂਲ ਦੀ ਸਾਫ ਸਫਾਈ ਅਤੇ ਅਨੁਸ਼ਾਸ਼ਨ ਦੀ ਪ੍ਰਸੰਸਾਂ ਕੀਤੀ।