ਗਾਇਕ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ-95' ਫਿਲਹਾਲ ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ। ਬਲਕਿ ਇਹ ਫਿਲਮ ਇੰਟਰਨੈਸ਼ਨਲ ਲੈਵਲ 'ਤੇ 7 ਫ਼ਰਵਰੀ ਨੂੰ ਰਿਲੀਜ਼ ਹੋਵੇਗੀ | ਇਹ ਫਿਲਮ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਖਾਲਦਾ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ 'ਚ ਸਿੱਖਾਂ 'ਤੇ ਹੋਏ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਈ ਸੀ। ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਪੰਜਾਬ 95 ਦਾ ਟੀਜ਼ਰ ਬੀਤੇ ਦਿਨ ਯੂਟਿਊਬ ਉੱਤੇ ਸ਼ੇਅਰ ਕੀਤਾ ਗਿਆ। ਪਰ ਹੁਣ ਇਸ ਫਿਲਮ ਦੇ ਟੀਜ਼ਰ ਯੂਟਿਊਬ ਤੋਂ ਇੰਡੀਆ ਵਿੱਚ ਹਟਾ ਦਿੱਤਾ ਗਿਆ ਹੈ।
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ, ਪਰ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਖਾਲਦਾ ਦੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਫਿਲਮ ਭਾਰਤ ਦੇ ਸਿਨੇਮਾਘਰਾਂ ਵਿੱਚ ਨਹੀਂ ਦਿਖਾਈ ਜਾਵੇਗੀ।
ਇੰਟਰਨੈਸ਼ਨਲ ਲੈਵਲ 'ਤੇ ਹੋਵੇਗੀ ਰਿਲੀਜ਼
ਇਹ ਫਿਲਮ 7 ਫਰਵਰੀ ਨੂੰ ਆਸਟ੍ਰੇਲੀਆ, ਯੂਕੇ (ਯੂਨਾਈਟਡ ਕਿੰਗਡਮ), ਕੈਨੇਡਾ ਅਤੇ ਅਮਰੀਕਾ ਵਿੱਚ ਰਿਲੀਜ਼ ਹੋਣ ਵਾਲੀ ਹੈ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਖੁਦ ਫਿਲਮ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ। ਦਿਲਜੀਤ ਨੇ ਪੋਸਟ 'ਚ ਲਿਖਿਆ- ਪੂਰੀ ਫਿਲਮ, ਕੋਈ ਕੱਟ ਨਹੀਂ। ਦਿਲਜੀਤ ਦੀ ਪੋਸਟ ਤੋਂ ਸਾਫ ਹੈ ਕਿ ਇਹ ਫਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋਣ ਜਾ ਰਹੀ ਹੈ।