IPL-2024 17ਵੇਂ ਸੀਜ਼ਨ ਦਾ ਅੱਜ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਫਾਈਨਲ ਵਿਚ ਦੋ ਚੋਟੀ ਦੀਆਂ ਟੀਮਾਂ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਆਪਸ ਵਿਚ ਭਿੜਨਗੀਆਂ।
ਚੇਨਈ 'ਚ ਹੋਵੇਗਾ ਫਾਈਨਲ ਮੈਚ
ਟਾਸ ਸ਼ਾਮ 7 ਵਜੇ ਹੋਵੇਗੀ ਤੇ ਫਾਈਨਲ ਮੈਚ ਚੇਨਈ 'ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ IPL-2024 ਫਾਈਨਲ ਦਾ ਖਿਤਾਬ ਕਿਸ ਦੇ ਹਿੱਸੇ ਆਵੇਗਾ।
ਦੱਸ ਦੇਈਏ ਕਿ ਇਸ ਪੂਰੇ ਸੀਜ਼ਨ ਵਿੱਚ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਕੇਕੇਆਰ ਟੇਬਲ ਟਾਪਰ ਦੇ ਰੂਪ ਵਿੱਚ ਫਾਈਨਲ ਵਿੱਚ ਪਹੁੰਚੀ ਸੀ। ਇਸ ਦੇ ਨਾਲ ਹੀ ਹੈਦਰਾਬਾਦ ਦੂਜੇ ਸਥਾਨ 'ਤੇ ਰਿਹਾ। ਹੈਦਰਾਬਾਦ ਨੂੰ ਪਹਿਲੇ ਕੁਆਲੀਫਾਇਰ ਵਿੱਚ ਕੇਕੇਆਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਕੁਆਲੀਫਾਇਰ ਦੋ ਵਿੱਚ ਸ਼ਾਨਦਾਰ ਖੇਡ ਦਿਖਾ ਕੇ ਫਾਈਨਲ ਵਿੱਚ ਥਾਂ ਬਣਾਈ। ਹੁਣ ਫਾਈਨਲ 'ਚ ਕੇਕੇਆਰ ਅਤੇ ਹੈਦਰਾਬਾਦ ਵਿਚਾਲੇ ਜ਼ਬਰਦਸਤ ਮੈਚ ਖੇਡਿਆ ਜਾਵੇਗਾ।
KKR ਦੋ ਵਾਰ ਜਿੱਤ ਚੁੱਕੀ ਖਿਤਾਬ
ਕੇਕੇਆਰ ਚੌਥੀ ਵਾਰ ਆਈਪੀਐਲ ਫਾਈਨਲ ਖੇਡਣ ਜਾ ਰਹੀ ਹੈ। ਕੇਕੇਆਰ ਨੇ ਵੀ ਦੋ ਵਾਰ ਖਿਤਾਬ ਜਿੱਤਿਆ ਹੈ। ਦੂਜੇ ਪਾਸੇ, ਹੈਦਰਾਬਾਦ ਡੇਵਿਡ ਵਾਰਨਰ ਦੀ ਕਪਤਾਨੀ ਵਿੱਚ 2016 ਵਿੱਚ ਆਈਪੀਐਲ ਖਿਤਾਬ ਜਿੱਤ ਚੁੱਕੀ ਹੈ। ਪਿਛਲੇ ਸੀਜ਼ਨ 'ਚ ਹੈਦਰਾਬਾਦ ਦੀ ਟੀਮ 10ਵੇਂ ਨੰਬਰ 'ਤੇ ਸੀ। ਪਰ ਇਸ ਸੀਜ਼ਨ ਵਿੱਚ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਖਿਤਾਬ ਜਿੱਤਣ ਦੇ ਨੇੜੇ ਆ ਗਏ ਹਨ, ਹੁਣ ਦੇਖਣਾ ਹੋਵੇਗਾ ਕਿ ਫਾਈਨਲ ਵਿਚ ਕਿਹੜੀ ਟੀਮ ਜਿੱਤ ਕੇ ਟਰਾਫੀ ਆਪਣੇ ਨਾਂ ਕਰਦੀ ਹੈ।