ਲੁਧਿਆਣਾ ਵਿੱਚ ਬੁੱਢੇ ਨਾਲੇ ਨੂੰ ਲੈ ਕੇ ਸ਼ਹਿਰ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ। ਲੱਖਾ ਸਿਧਾਣਾ ਨੇ ਸਾਥੀਆਂ ਸਮੇਤ ਬੁੱਢੇ ਨਾਲੇ ਦਾ ਵਿਰੋਧ ਕਰਨਾ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬਠਿੰਡਾ ਪੁਲਸ ਨੇ ਲੱਖਾ ਸਿਧਾਣਾ ਨੂੰ ਉਸ ਦੇ 9 ਸਾਥੀਆਂ ਸਮੇਤ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੁਧਿਆਣਾ ਪੁਲਸ ਨੇ ਬੁੱਢਾ ਡਰੇਨ ਨੂੰ ਲੈ ਕੇ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਹੈ।
ਲੱਖਾ ਸਿਧਾਣਾ ਦੇ ਸਮਰਥਕਂ ਨੂੰ ਕੀਤਾ ਨਜ਼ਰਬੰਦ
ਇਸ ਦੇ ਨਾਲ ਹੀ ਡਾਈਂਗ ਸਨਅਤ ਦੇ ਕਾਰੋਬਾਰੀਆਂ ਨੇ ਵੀ ਆਪਣੀ ਸਟੇਜ ਬਣਾ ਲਈ ਹੈ ਅਤੇ ਲੱਖਾ ਸਿਧਾਣਾ ਨਾਲ ਦਲੀਲਾਂ ਦੇ ਆਧਾਰ 'ਤੇ ਬਹਿਸ ਕਰਨ ਲਈ ਤਿਆਰ ਹਨ। ਇਕ ਵਿਅਕਤੀ ਨੇ ਦੱਸਿਆ ਕਿ ਉਹ ਲੱਖਾ ਸਿਧਾਣਾ ਦੇ ਸਮਰਥਨ 'ਚ ਹਰਿਆਣਾ ਦੇ ਪਿੰਡ ਚੱਠਾ ਤੋਂ ਆਇਆ ਹੈ। ਪੁਲਸ ਨੇ ਉਸ ਨੂੰ ਲੁਧਿਆਣਾ ਤੋਂ ਡਿਟੇਨ ਕਰ ਲਿਆ ਹੈ।
ਲੱਖਾ ਸਿਧਾਣਾ ਨੇ ਕਰਨਾ ਸੀ ਪ੍ਰਦਰਸ਼ਨ
ਦੱਸ ਦੇਈਏ ਕਿ ਲੱਖਾ ਸਿਧਾਣਾ ਨੇ ਆਪਣੇ ਦੋਸਤਾਂ ਨਾਲ ਲੁਧਿਆਣਾ ਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਾ ਸੀ ਪਰ ਲੁਧਿਆਣਾ ਦੇ ਲੋਕ ਵੀ ਲੱਖਾ ਦੇ ਖਿਲਾਫ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਟਕਰਾਅ ਨੂੰ ਰੋਕਣ ਲਈ ਲੱਖਾ ਦੇ ਸਾਥੀਆਂ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ।