ਜਲੰਧਰ 'ਚ ਦਿਨ-ਬ-ਦਿਨ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਲੁਟੇਰਿਆਂ ਦਾ ਡਰ ਇੰਨਾ ਵੱਧ ਗਿਆ ਹੈ ਕਿ ਹਰ ਕੋਈ ਘਰੋਂ ਨਿਕਲਣ ਤੋਂ ਪਹਿਲਾਂ ਸੌ ਵਾਰ ਸੋਚਦਾ ਹੈ। ਸਵੇਰ ਹੋਵੇ ਜਾਂ ਰਾਤ, ਜਿੱਥੇ ਵੀ ਨਜ਼ਰ ਮਾਰੀਏ, ਲੁਟੇਰਿਆਂ ਦਾ ਆਤੰਕ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਹੁਣ ਲੰਬਾ ਪਿੰਡ ਇਲਾਕੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਆਪਣੇ ਰਿਸ਼ਤੇਦਾਰ ਦੇ ਘਰ ਠਹਿਰੇ ਨਕੋਦਰ ਦੇ ਇੱਕ ਵਿਅਕਤੀ ਦਾ ਬਾਈਕ ਚੋਰੀ ਕਰਨ ਆਇਆ ਨੌਜਵਾਨ ਅਸਫਲ ਰਿਹਾ |
ਬਾਈਕ ਮਾਲਕ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਨਕੋਦਰ ਤੋਂ ਜਲੰਧਰ ਲੰਮਾ ਪਿੰਡ ਇਲਾਕੇ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਹੋਇਆ ਸੀ। ਉਸ ਨੇ ਆਪਣਾ ਮੋਟਰ-ਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ।
ਮੋਟਰ - ਸਾਈਕਲ ਖੋਲ੍ਹਣ 'ਚ ਰਿਹਾ ਅਸਫਲ
ਅਕਾਸ਼ਦੀਪ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 1 ਵਜੇ ਵਾਪਰੀ। ਇੱਕ ਨੌਜਵਾਨ ਆਪਣੀ ਬਾਈਕ ਦੀ ਚਾਬੀ ਲਗਾ ਕੇ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਅਸਫਲ ਰਿਹਾ।
ਸੀਸੀਟੀਵੀ 'ਚ ਦੇਖ ਬਾਹਰ ਆਇਆ ਮਾਲਕ
ਜਦੋਂ ਬਾਈਕ ਨਾ ਖੁੱਲ੍ਹੀ ਤਾਂ ਉਹ ਉਥੋਂ ਚਲਾ ਗਿਆ ਪਰ ਹਰ ਘਰ ਦੇ ਅੰਦਰ ਬੈਠੇ ਅਕਾਸ਼ਦੀਪ ਸੀਸੀਟੀਵੀ ਕੈਮਰਾ ਦੇਖ ਰਿਹਾ ਸੀ। ਜਦੋਂ ਉਸ ਨੇ ਨੌਜਵਾਨ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਦੇਖਿਆ ਤਾਂ ਉਹ ਤੁਰੰਤ ਘਰ ਤੋਂ ਬਾਹਰ ਆਇਆ ਤੇ ਦੋਸ਼ੀ ਨੂੰ ਫੜ ਲਿਆ। ਜਿਸ ਤੋਂ ਬਾਅਦ ਉਸ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ।