ਹੁਸ਼ਿਆਰਪੁਰ 'ਚ ਵੀਰਵਾਰ ਸਵੇਰੇ ਸ਼੍ਰੀ ਹਨੂੰਮਾਨ ਜੀ ਦੇ ਸਰੂਪ ਦੀ ਯਾਤਰਾ ਦੌਰਾਨ ਇਕ ਨੌਜਵਾਨ ਨੇ ਪਟਾਕਿਆਂ ਨੂੰ ਅੱਗ ਲਗਾ ਦਿੱਤੀ, ਜਿਸ 'ਚ 2 ਨੌਜਵਾਨ ਗੰਭੀਰ ਰੂਪ 'ਚ ਝੁਲਸ ਗਏ। ਦੋਵੇਂ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਬਾਅਦ ਚੰਗਿਆੜੀ ਨੇੜੇ ਰੱਖੇ ਪਟਾਕਿਆਂ ਦੀ ਬੋਰੀ 'ਚ ਡਿੱਗ ਗਈ , ਜਿਸ ਕਾਰਨ ਜ਼ਬਰਦਸਤ ਧਮਾਕਾ ਹੋਇਆ ਤੇ ਇਹ ਹਾਦਸਾ ਵਾਪਰਿਆ।
2 ਨੌਜਵਾਨ ਬੁਰੀ ਤਰ੍ਹਾਂ ਝੁਲਸੇ
ਦੱਸ ਦੇਈਏ ਕਿ ਇਹ ਯਾਤਰਾ ਹੁਸ਼ਿਆਰਪੁਰ ਦੇ ਪ੍ਰਹਿਲਾਦ ਨਗਰ ਇਲਾਕੇ ਤੋਂ ਸ਼ੁਰੂ ਹੋਈ ਸੀ। ਜਿਵੇਂ ਹੀ ਯਾਤਰਾ ਥੋੜ੍ਹੀ ਅੱਗੇ ਵਧੀ ਤਾਂ ਇੱਕ ਨੌਜਵਾਨ ਨੇ ਪਟਾਕੇ ਨੂੰ ਅੱਗ ਲਗਾ ਦਿੱਤੀ ,ਜਿਸ ਕਾਰਨ ਧਮਾਕਾ ਹੋ ਗਿਆ | ਬਲਾਸਟ ਕਾਰਨ ਆਸ-ਪਾਸ ਦੇ ਘਰਾਂ ਦੇ ਖਿੜਕੀਆਂ ਦੇ ਸ਼ੀਸ਼ੇ ਕੀ ਟੁੱਟ ਗਏ | ਦੋ ਨੌਜਵਾਨ ਗੰਭੀਰ ਰੂਪ ਵਿੱਚ ਝੁਲਸ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਸਾਬਕਾ ਮੰਤਰੀ - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੌਕੇ 'ਤੇ ਪਹੁੰਚੇ
ਸੂਚਨਾ ਮਿਲਣ ’ਤੇ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁਨ ਸ਼ਰਮਾ, ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਿਆਮ ਅਰੋੜਾ, ਕਾਂਗਰਸੀ ਆਗੂ ਬੰਟੀ ਸਮੇਤ ਕਈ ਹੋਰ ਆਗੂ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ।