ਖਬਰਿਸਤਾਨ ਨੈੱਟਵਰਕ- ਜਲੰਧਰ ਵਿੱਚ ਅੱਜ ਬਿਜਲੀ ਕੱਟ ਲੱਗੇਗਾ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ 11 ਕੇ ਵੀ ਨਹਿਰੂ ਗਾਰਡਨ ਰੋਡ ਫੀਡਰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗਾ, ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਸੈਂਟਰਲ ਟਾਊਨ, ਸ਼ਾਸਤਰੀ ਮਾਰਕੀਟ, ਪੁਰਾਣਾ ਜਵਾਹਰ ਨਗਰ, ਗੋਬਿੰਦਗੜ੍ਹ, ਲਾਡੋਵਾਲੀ ਰੋਡ, ਨਹਿਰੂ ਗਾਰਡਨ ਰੋਡ, ਮੰਡੀ ਫੈਂਟਨ ਗੰਜ, ਪ੍ਰੇਮ ਨਗਰ, ਸ਼ਰਮਾ ਮਾਰਕੀਟ, ਕ੍ਰਿਸ਼ਨਾ ਨਗਰ ਨੂੰ ਬਿਜਲੀ ਸਪਲਾਈ ਠੱਪ ਰਹੇਗੀ।
ਇਸ ਦੇ ਨਾਲ ਹੀ ਮਕਸੂਦਾਂ ਸਬ-ਸਟੇਸ਼ਨ ਅਧੀਨ ਆਉਂਦੇ 11 ਕੇ.ਵੀ. ਭਗਤ ਸਿੰਘ ਕਲੋਨੀ, ਅਨਾਜ ਮੰਡੀ, ਸ਼ਾਂਤੀ ਵਿਹਾਰ, ਗੋਪਾਲ ਨਗਰ, ਬਸਤੀ ਦਾਨਿਸ਼ਮੰਦਾ, ਮਕਸੂਦਪੁਰ, ਐਚ.ਐਮ.ਵੀ., ਬਸਤੀ ਨੌਂ, ਡੀ.ਏ.ਵੀ., ਡਿਫੈਂਸ ਕਲੋਨੀ, ਸਲੇਮਪੁਰ, ਜਨਤਾ ਕਲੋਨੀ, ਹੀਰਾਪੁਰ (ਯੂ.ਪੀ.ਐਸ.), ਏ.ਪੀ.ਕੇ ਮੰਡ ਅਤੇ ਤਲਵਾੜਾ, ਕੈਟਾਗਰੀ-2 ਗੁਲਾਬ ਦੇਵੀ ਹਸਪਤਾਲ, ਸ਼ਿਵ ਨਗਰ, ਮਿਲਕ ਪਲਾਂਟ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।