ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਰਾਹੋਂ ਵਿੱਚ ਅੱਜ ਬਿਦਲੀ ਦਾ ਪਾਵਰਕੱਟ ਰਹੇਗਾ, ਜਿਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ।
66kV ਸਬਸਟੇਸ਼ਨ ਰਾਹੋਂ ਤੋਂ ਚੱਲਣ ਵਾਲੀ 11kV ਅਰਬਨ ਫੀਡਰ ਨੰਬਰ ਦੋ ਰਾਹੋਂ ਮੁੱਖ ਲਾਈਨ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ, ਜਿਸ ਕਾਰਣ ਪਾਵਰਕੱਟ ਲਾਇਆ ਜਾ ਰਿਹਾ ਹੈ। ਇਸ ਦੌਰਾਨ, ਰਾਹੋਂ ਸਬ-ਡਵੀਜ਼ਨ ਅਧੀਨ ਆਉਂਦੇ ਮਾਛੀਵਾੜਾ ਰੋਡ, ਮੁਹੱਲਾ ਪਹਾੜ ਸਿੰਘ, ਮੁਹੱਲਾ ਸਰਾਫਾ, ਮੁਹੱਲਾ ਤਾਜਪੁਰਾ, ਮੁਹੱਲਾ ਦੁਗਲਾ, ਮੁਹੱਲਾ ਅਰਾਨਾਲੀ, ਨੀਲੋਵਾਲ ਰੋਡ, ਮੇਨ ਬਾਜ਼ਾਰ ਦੇ ਆਲੇ-ਦੁਆਲੇ ਘਰਾਂ, ਸਕੂਲਾਂ, ਕਾਲਜਾਂ, ਮੋਟਰਾਂ, ਹਸਪਤਾਲਾਂ, ਟਿਊਬਵੈੱਲਾਂ ਅਤੇ ਹੋਰ ਸਾਰੇ ਅਦਾਰਿਆਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਸਬ ਸਟੇਸ਼ਨ ਰਾਹੋਂ ਦੇ ਸਬ ਡਿਵੀਜ਼ਨਲ ਅਫਸਰ ਐਸਡੀਓ ਪ੍ਰਵੇਸ਼ ਤਨੇਜਾ ਨੇ ਦਿੱਤੀ।