ਖਬਰਿਸਤਾਨ ਨੈੱਟਵਰਕ- ਹਰ ਮਹੀਨੇ ਦੀ ਸ਼ੁਰੂਆਤ ਮੌਕੇ ਲੋਕਾਂ ਦੀ ਜੇਬ ਉਤੇ ਅਸਰ ਪੈਣ ਵਰਗੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜਿਵੇਂ ਕਿ ਕੱਲ 1 ਮਈ ਨੂੰ ਵੀ ਦੇਸ਼ ਵਿਚ ਕਈ ਬਦਲਾਅ ਹੋਣ ਜਾ ਰਹੇ ਹਨ, ਜਿਵੇਂ ATM ਤੋਂ ਪੈਸੇ ਕਢਵਾਉਣ ਲਈ ਤੁਹਾਨੂੰ ਵਾਧੂ ਚਾਰਜ ਦੇਣਾ ਪਵੇਗਾ । ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਦੇ ਨਾਲ-ਨਾਲ ਫਿਕਸਡ ਡਿਪਾਜ਼ਿਟ ਅਤੇ ਸੇਵਿੰਗ ਅਕਾਊਂਟਸ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ
ਆਰਬੀਆਈ ਦੇ ਨੋਟੀਫਿਕੇਸ਼ਨ ਅਨੁਸਾਰ, 1 ਮਈ ਤੋਂ ਗਾਹਕਾਂ ਦੀ ਮੁਫਤ ਸੀਮਾ ਪੂਰੀ ਹੋਣ ਤੋਂ ਬਾਅਦ, ਏਟੀਐਮ ਤੋਂ ਹਰ ਵਿੱਤੀ ਲੈਣ-ਦੇਣ ਲਈ 2 ਰੁਪਏ ਵਾਧੂ ਦੇਣੇ ਪੈਣਗੇ। ਪਹਿਲਾਂ, ਸੀਮਾ ਪੂਰੀ ਹੋਣ ਤੋਂ ਬਾਅਦ 17 ਰੁਪਏ ਦਾ ਚਾਰਜ ਲਗਾਇਆ ਜਾਂਦਾ ਸੀ। ਜਿਸ ਉਤੇ ਹੁਣ 19 ਰੁਪਏ ਦੇਣੇ ਹੋਣਗੇ।
ਇਸ ਦੇ ਨਾਲ, ਕਿਸੇ ਹੋਰ ਬੈਂਕ ਤੋਂ ਬੈਲੇਂਸ ਚੈੱਕ ਕਰਦੇ ਸਮੇਂ, ਜਿੱਥੇ ਪਹਿਲਾਂ ਤੁਹਾਨੂੰ ₹6 ਦੇਣੇ ਪੈਂਦੇ ਸਨ, ਹੁਣ ਤੁਹਾਨੂੰ ₹7 ਦੇਣੇ ਪੈਣਗੇ।
1 ਮਈ ਤੋਂ ਭਾਰਤੀ ਰੇਲਵੇ ਨੇ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਹੁਣ ਸਲੀਪਰ ਅਤੇ ਏਸੀ ਕੋਚਾਂ ਵਿੱਚ ਵੇਟਿੰਗ ਟਿਕਟਾਂ ਵੈਧ ਨਹੀਂ ਹੋਣਗੀਆਂ; ਇਹ ਸਹੂਲਤ ਸਿਰਫ਼ ਜਨਰਲ ਕੋਚਾਂ ਤੱਕ ਸੀਮਤ ਹੋਵੇਗੀ। ਇਸ ਤੋਂ ਇਲਾਵਾ, ਐਡਵਾਂਸ ਰਿਜ਼ਰਵੇਸ਼ਨ ਦੀ ਮਿਆਦ 120 ਦਿਨਾਂ ਤੋਂ ਘਟਾ ਕੇ 60 ਦਿਨ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਘਰੇਲੂ ਅਤੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲਦੀਆਂ ਹਨ। ਮਈ ਦੇ ਮਹੀਨੇ ਵਿੱਚ ਵੀ ਬਦਲਾਅ ਦੀ ਸੰਭਾਵਨਾ ਹੈ। ਅਪ੍ਰੈਲ ਮਹੀਨੇ ਵਿੱਚ ਸਬਸਿਡੀ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।
1 ਮਈ ਤੋਂ ਫਿਕਸਡ ਡਿਪਾਜ਼ਿਟ ਅਤੇ ਸੇਵਿੰਗ ਅਕਾਊਂਟਸ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਹੋ ਸਕਦੇ ਹਨ। ਆਰਬੀਆਈ ਵੱਲੋਂ ਦੋ ਵਾਰ ਰੈਪੋ ਰੇਟ ਘਟਾਉਣ ਤੋਂ ਬਾਅਦ, ਜ਼ਿਆਦਾਤਰ ਬੈਂਕਾਂ ਨੇ ਆਪਣੇ ਸੇਵਿੰਗ ਅਕਾਊਂਟਸ ਅਤੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ।