ਯੂ ਪੀ ਚ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਬਾਘ ਦੇ ਆਰਾਮ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਘ ਕੰਧ 'ਤੇ ਆਰਾਮ ਕਰ ਰਿਹਾ ਹੈ ਅਤੇ ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ। ਹਾਲਾਂਕਿ ਬਾਘ ਹਮਲਾਵਰ ਦਿਖਾਈ ਨਹੀਂ ਦਿੱਤਾ ਪਰ ਸੁਰੱਖਿਆ ਲਈ ਇਸ ਦੇ ਆਲੇ-ਦੁਆਲੇ ਜਾਲ ਵਿਛਾਏ ਗਏ ਹਨ।
ਇਹ ਘਟਨਾ ਯੂ ਪੀ ਦੀ
ਇਹ ਘਟਨਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਅਟਕੋਨਾ ਪਿੰਡ ਦੀ ਹੈ। ਬਾਘ ਦੀ ਵੀਡੀਓ ਸ਼ੇਅਰ ਕਰਦੇ ਹੋਏ ਆਲ ਇੰਡੀਆ ਰੇਡੀਓ ਨਿਊਜ਼ ਨੇ ਲਿਖਿਆ ਕਿ ਬੀਤੀ ਰਾਤ ਤੋਂ ਅਟਕੋਨਾ ਪਿੰਡ ਦੇ ਗੁਰਦੁਆਰੇ ਦੀ ਕੰਧ 'ਤੇ ਬਾਘ ਆਰਾਮ ਕਰ ਰਿਹਾ ਹੈ। ਇਸ ਨੂੰ ਦੇਖਣ ਲਈ ਪਿੰਡ ਦੇ ਕਈ ਲੋਕ ਇਕੱਠੇ ਹੋ ਗਏ।
ਟਾਈਗਰ ਰਿਜ਼ਰਵ ਜੰਗਲ ਨੇੜੇ ਹੈ
ਜਿਵੇਂ ਹੀ ਪੁਲਸ ਅਧਿਕਾਰੀਆਂ ਨੂੰ ਬਾਘ ਦੇ ਆਉਣ ਦਾ ਪਤਾ ਲੱਗਾ ਤਾਂ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਜੰਗਲਾਤ ਵਿਭਾਗ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਜੰਗਲਾਤ ਵਿਭਾਗ ਅਨੁਸਾਰ ਨੇੜੇ ਹੀ ਟਾਈਗਰ ਰਿਜ਼ਰਵ ਜੰਗਲ ਹੈ। ਇਹ ਬਾਘ ਉਥੋਂ ਹੀ ਆਇਆ ਹੈ, ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੇ ਆਲੇ-ਦੁਆਲੇ ਜਾਲ ਵਿਛਾ ਦਿੱਤਾ ਗਿਆ ਸੀ ਤਾਂ ਜੋ ਕਿਸੇ ਨੂੰ ਨੁਕਸਾਨ ਨਾ ਹੋਵੇ।