ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਆਹੁਜਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀ ਹਨ।
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਹੁਜਾ ਸਾਹਬ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ,ਉਨ੍ਹਾਂ ਲਿਖਿਆ ਪੰਜਾਬੀ ਸੰਗੀਤ ਦੇ ਬਾਦਸ਼ਾਹ ਚਰਣਜੀਤ ਸਾਹਬ ਨੂੰ ਵਧਾਈਆਂ। ਤਸਵੀਰ ਵਿਚ ਪੰਜਾਬ ਦੇ ਉੱਘੇ ਲੇਖਕ ਤੇ ਗਾਇਕ ਬੱਬੂ ਮਾਨ ਵੀ ਨਜ਼ਰ ਆ ਰਹੇ ਹਨ, ਉਨਾਂ ਨੇ ਵੀ ਆਹੂਜਾ ਜੀ ਨੂੰ ਵਧਾਈਆਂ ਦਿੱਤੀਆਂ।
ਪੁੱਤਰ ਨੇ ਵੀ ਪਾਪਾ ਨੂੰ ਕੀਤਾ ਵਿਸ਼
ਸਚਿਨ ਆਹੂਜਾ ਨੇ ਪਿਤਾ ਚਰਣਜੀਤ ਆਹੂਜਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਸਿਤਾਰੇ
ਦੱਸ ਦੇਈਏ ਕਿ ਸੰਗੀਤ ਦੇ ਬਾਦਸ਼ਾਹ ਚਰਨਜੀਤ ਆਹੁਜਾ ਨੇ ਕਈ ਸਿਤਾਰੇ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ, ਜਿਨ੍ਹਾਂ ਵਿਚ ਹਰਭਜਨ ਮਾਨ, ਗੁਰਦਾਸ ਮਾਨ, ਸਾਬਰਕੋਟੀ ਸਣੇ ਹੋਰ ਕਈ ਵੱਡੇ ਕਲਾਕਾਰਾਂ ਦੇ ਨਾਂ ਸ਼ਾਮਲ ਹਨ।
ਆਹੂਜਾ ਸਾਹਬ ਨੇ ਹਰਭਜਨ ਮਾਨ ਦਾ ਗੀਤ ‘ਚਿੱਠੀਏ ਨੀ ਚਿੱਠੀਏ’, ਹੰਸ ਰਾਜ ਹੰਸ ਦਾ ਗੀਤ ‘ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ’ ਤੇ ਹੋਰ ਬਹੁਤ ਸਾਰੇ ਗੀਤਾਂ ਦਾ ਮਿਊਜ਼ਿਕ ਕੀਤਾ, ਜੋ ਕਿ ਆਵਾਮ ਵਿਚ ਬਹੁਤ ਮਕਬੂਲ ਹੋਏ। ਆਹੂਜਾ ਸਾਹਿਬ ਵਲੋਂ ਦਿੱਤੇ ਮਿਊਜ਼ਿਕ ਤੋਂ ਬਾਅਦ ਬਹੁਤ ਕਲਾਕਾਰ ਪੰਜਾਬੀ ਗਾਇਕੀ ਵਿਚ ਸਿਤਾਰੇ ਬਣ ਕੇ ਉਭਰੇ।