ਖਬਰਿਸਤਾਨ ਨੈੱਟਵਰਕ- ਹਿਮਾਚਲ ਪ੍ਰਦੇਸ਼ ਵਿੱਚ ਚੱਲਣ ਵਾਲੇ ਸਾਰੇ ਵਾਹਨਾਂ ਵਿੱਚ ਡਸਟਬਿਨ ਰੱਖਣਾ ਲਾਜ਼ਮੀ ਹੋ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ 500 ਮਿਲੀਲੀਟਰ ਤੱਕ ਦੀਆਂ ਪਲਾਸਟਿਕ ਦੀਆਂ ਬੋਤਲਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਦੋਵੇਂ ਹੁਕਮ 1 ਮਈ ਅਤੇ 1 ਜੂਨ, 2025 ਤੋਂ ਲਾਗੂ ਹੋਣਗੇ। ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਕਦਮ ਚੁੱਕ ਰਹੀ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
5,000 ਤੋਂ 25,000 ਰੁਪਏ ਤੱਕ ਦਾ ਲੱਗੇਗਾ ਮੋਟਾ ਜੁਰਮਾਨਾ
ਵਿਭਾਗ ਦਾ ਕਹਿਣਾ ਹੈ ਕਿ ਹਰ ਸਾਲ ਲੱਖਾਂ ਸੈਲਾਨੀ ਹਿਮਾਚਲ ਆਉਂਦੇ ਹਨ। ਉਹ ਵਾਦੀਆਂ, ਪਹਾੜਾਂ ਅਤੇ ਸੜਕਾਂ 'ਤੇ ਕੂੜਾ ਸੁੱਟਦੇ ਹਨ। ਇਸ ਨਾਲ ਸੂਬੇ ਦੇ ਵਾਤਾਵਰਣ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਇਸ ਲਈ, ਸਫਾਈ ਅਤੇ ਵਾਤਾਵਰਣ ਨੂੰ ਬਚਾਉਣ ਲਈ ਇਹ ਫੈਸਲਾ ਲੈਣਾ ਬਹੁਤ ਜ਼ਰੂਰੀ ਸੀ। ਕੋਈ ਵੀ ਕਮਰਸ਼ੀਅਲ ਵਾਹਨ ਡਸਟਬਿਨ ਤੋਂ ਬਿਨਾਂ ਸੜਕ 'ਤੇ ਨਹੀਂ ਚੱਲ ਸਕੇਗਾ। ਇਸ ਦੇ ਨਾਲ ਹੀ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 5,000 ਰੁਪਏ ਤੋਂ 25,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।