ਖਬਰਿਸਤਾਨ ਨੈੱਟਵਰਕ- ਚੰਡੀਗੜ੍ਹ ਵਿੱਚ ਹੁਣ ਸਫਰ ਕਰਨਾ ਮਹਿੰਗਾ ਹੋ ਗਿਆ ਹੈ। ਟੈਕਸੀਆਂ, ਆਟੋ, ਈ-ਰਿਕਸ਼ਾ ਅਤੇ ਬਾਈਕ ਟੈਕਸੀਆਂ ਦੇ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਨਵੇਂ ਰੇਟ ਤੈਅ ਕੀਤੇ ਹਨ ਜੋ 7 ਜੁਲਾਈ ਤੋਂ ਲਾਗੂ ਹੋ ਗਏ ਹਨ।

ਨਵੀਆਂ ਕਿਰਾਏ ਦੀਆਂ ਦਰਾਂ
ਪੰਜ ਸੀਟਰ ਟੈਕਸੀ ਲਈ 3 ਕਿਲੋਮੀਟਰ ਤੱਕ ਲਈ ₹90, ਉਸ ਤੋਂ ਬਾਅਦ ₹25 ਪ੍ਰਤੀ ਕਿਲੋਮੀਟਰ, ਆਟੋ/ਈ-ਰਿਕਸ਼ਾ 3 ਕਿਲੋਮੀਟਰ ਤੱਕ ਲਈ ₹50, ਉਸ ਤੋਂ ਬਾਅਦ ₹13 ਪ੍ਰਤੀ ਕਿਲੋਮੀਟਰ। ਇਸੇ ਤਰ੍ਹਾਂ ਬਾਈਕ ਟੈਕਸੀ 3 ਕਿਲੋਮੀਟਰ ਤੱਕ ਲਈ 30 ਉਸ ਤੋਂ ਬਾਅਦ ₹9 ਪ੍ਰਤੀ ਕਿਲੋਮੀਟਰ ਦੇਣੇ ਹੋਣਗੇ।7 ਸੀਟਰ ਟੈਕਸੀ ਲਈ 3 ਕਿਲੋਮੀਟਰ ਤੱਕ ਲਈ ₹100, ਉਸ ਤੋਂ ਬਾਅਦ ₹28 ਪ੍ਰਤੀ ਕਿਲੋਮੀਟਰ ਦੇਣੇ ਹੋਣਗੇ।
ਕਿਰਾਇਆ ਵਾਧੇ ਦਾ ਪ੍ਰਭਾਵ
ਜ਼ਿਕਰਯੋਗ ਹੈ ਕਿ ਪਹਿਲਾਂ ਪੰਜ ਸੀਟਰ ਟੈਕਸੀ ਵਿੱਚ 3 ਕਿਲੋਮੀਟਰ ਦਾ ਕਿਰਾਇਆ ₹39-42 ਸੀ, ਹੁਣ ₹90 ਦਾ ਭੁਗਤਾਨ ਕਰਨਾ ਪਵੇਗਾ, ਜੋ ਕਿ ਲਗਭਗ ₹50 ਦਾ ਵਾਧਾ ਹੈ।ਆਟੋ ਚਾਲਕਾਂ ਤੋਂ ਪਹਿਲਾਂ 3 ਕਿਲੋਮੀਟਰ ਲਈ ₹28 ਵਸੂਲੇ ਜਾਂਦੇ ਸਨ, ਹੁਣ ਇਹ ₹50 ਕਰ ਦਿੱਤਾ ਗਿਆ ਹੈ, ਜੋ ਕਿ 22 ਰੁਪਏ ਵੱਧ ਹੈ।
ਇਸ ਤੋਂ ਵੀ ਵੱਧ ਪੈਸੇ ਮੰਗੇ ਜਾਂਦੇ ਹਨ ਤਾਂ ਸ਼ਿਕਾਇਤ ਕਰੋ
ਟਰਾਂਸਪੋਰਟ ਸਕੱਤਰ ਦੀਪਰ ਲਾਕੜਾ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਡਰਾਈਵਰ ਨਿਰਧਾਰਤ ਦਰ ਤੋਂ ਵੱਧ ਪੈਸੇ ਮੰਗਦਾ ਹੈ, ਤਾਂ ਯਾਤਰੀ ਸ਼ਿਕਾਇਤ ਕਰ ਸਕਦਾ ਹੈ। ਲੋਕ ਟਰਾਂਸਪੋਰਟ ਵਿਭਾਗ ਜਾਂ ਪੁਲਿਸ ਹੈਲਪਲਾਈਨ ਨੰਬਰ 'ਤੇ ਸੰਪਰਕ ਕਰ ਸਕਦੇ ਹਨ।