ਖ਼ਬਰਿਸਤਾਨ ਨੈੱਟਵਰਕ: ਰੂਸ ਯੁਕਰੇਨ ਦੀ ਜੰਗ ਅਜੇ ਤੱਕ ਜਾਰੀ ਹੈ। ਦੋਵਾਂ ਦੇਸ਼ਾਂ ਵੱਲੋਂ ਲਗਾਤਾਰ ਮਿਜਾਈਲ ਅਤੇ ਡਰੋਨ ਹਮਲੇ ਕੀਤੇ ਜਾ ਰਹੇ ਹਨ। ਯੂਕਰੇਨ ਨੇ ਐਤਵਾਰ ਨੂੰ ਰੂਸ ਦੇ ਸੋਚੀ ਵਿੱਚ ਇੱਕ ਆਇਲ ਡਿਪੂ 'ਤੇ ਡਰੋਨ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਡਿਪੂ ਵਿੱਚ ਭਾਰੀ ਅੱਗ ਲੱਗ ਗਈ। ਇਸ ਧਮਾਕੇ ਦੀ ਵਿਡੀਉ ਬਣਾਉਣ ਵਾਲੀਆਂ ਦੋ ਰਸ਼ੀਨ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਦੋਵਾਂ ਦੇ ਨਾਲ ਇੱਕ ਨੌਜਵਾਨ ਵੀ ਸ਼ਾਮਲ ਸੀ।
ਉਡਾਣਾਂ ਨੂੰ ਰੋਕਿਆ ਗਿਆ
ਕ੍ਰਾਸਨੋਦਰ ਖੇਤਰ ਦੇ ਗਵਰਨਰ ਵੇਨਿਆਮਿਨ ਕੋਂਡਰਾਤਯੇਵ ਨੇ ਕਿਹਾ ਕਿ ਡਰੋਨ ਦਾ ਮਲਬਾ ਤੇਲ ਟੈਂਕ ਨਾਲ ਟਕਰਾਉਣ ਤੋਂ ਬਾਅਦ ਉੱਥੇ ਅੱਗ ਲੱਗ ਗਈ, ਜਿਸ ਨੂੰ 120 ਤੋਂ ਵੱਧ ਫਾਇਰਫਾਈਟਰਾਂ ਦੁਆਰਾ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ, ਡਿਪੂ ਤੋਂ ਸੰਘਣਾ ਕਾਲਾ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ। ਹਮਲੇ ਤੋਂ ਬਾਅਦ, ਰੂਸ ਦੀ ਸਿਵਲ ਏਵੀਏਸ਼ਨ ਏਜੰਸੀ ਰੋਸਾਵੀਆਤਸੀਆ ਨੇ ਸੋਚੀ ਹਵਾਈ ਅੱਡੇ 'ਤੇ ਕੁਝ ਸਮੇਂ ਲਈ ਉਡਾਣਾਂ ਰੋਕ ਦਿੱਤੀਆਂ।
ਅਮਰੀਕੀ ਰਾਸ਼ਟਰਪਤੀ ਨੇ 8 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ ਲਈ 8 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੈ। ਯੂਕਰੇਨੀ ਹਵਾਈ ਸੈਨਾ ਦੇ ਅਨੁਸਾਰ, ਰੂਸ ਨੇ ਸ਼ਨੀਵਾਰ, 2 ਅਗਸਤ ਦੀ ਰਾਤ ਨੂੰ 76 ਡਰੋਨ ਅਤੇ 7 ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਵਿੱਚੋਂ 60 ਡਰੋਨ ਅਤੇ 1 ਮਿਜ਼ਾਈਲ ਨੂੰ ਡੇਗ ਦਿੱਤਾ ਗਿਆ। ਬਾਕੀ 16 ਡਰੋਨ ਅਤੇ 6 ਮਿਜ਼ਾਈਲਾਂ ਅੱਠ ਵੱਖ-ਵੱਖ ਥਾਵਾਂ 'ਤੇ ਡਿੱਗੀਆਂ। ਇਸ ਤੋਂ ਪਹਿਲਾਂ 31 ਜੁਲਾਈ ਨੂੰ, ਰੂਸੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ ਯੂਕਰੇਨ ਦੇ 31 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ 5 ਬੱਚੇ ਸ਼ਾਮਲ ਸਨ, ਜਦੋਂ ਕਿ 150 ਤੋਂ ਵੱਧ ਜ਼ਖਮੀ ਹੋਏ ਸਨ।