ਪਠਾਨਕੋਟ ਦੇ ਪੁਰਾਣੇ ਸਦਰ ਥਾਣੇ 'ਚ ਅਚਾਨਕ ਅੱਗ ਲੱਗ ਗਈ। ਥਾਣੇ ਵਿੱਚ ਪਿਆ ਸਾਮਾਨ ਅਤੇ ਜ਼ਬਤ ਕੀਤੇ ਵਾਹਨ ਸੜ ਕੇ ਸੁਆਹ ਹੋ ਗਏ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਡੀਐਸਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਥਾਣੇ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਸੀ |ਜਾਣਕਾਰੀ ਮੁਤਾਬਿਕ ਪਿੰਡ ਕਾਨਵਾਂ ਵਿੱਚ ਸਥਿਤ ਥਾਣਾ ਸਦਰ ਦੀ ਪੁਰਾਣੀ ਇਮਾਰਤ ਵਿੱਚ ਪੁਲਿਸ ਵੱਲੋਂ ਪੁਰਾਣੇ ਵਾਹਨ ਰੱਖੇ ਜਾਂਦੇ ਹਨ। ਜਿਨ੍ਹਾਂ ਵਿੱਚੋਂ ਕੁੱਝ ਤਾਂ ਪੁਲਸ ਚੁੱਕ ਕੇ ਲੈ ਗਈ ਸੀ, ਪਰ ਕਈ ਵਾਹਨ ਅਜੇ ਵੀ ਇਸ ਇਮਾਰਤ ਦੀ ਗਰਾਊਂਡ ਵਿੱਚ ਪਏ ਸਨ।
ਨਾੜ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਡੀਐਸਪੀ ਨੇ ਦੱਸਿਆ ਕਿ ਹੁਣ ਕਿਸਾਨਾਂ ਵੱਲੋਂ ਕਣਕ ਦੀਆਂ ਨਾੜਾਂ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਕਾਰਨ ਅੱਗ ਪੁਲਸ ਸਟੇਸ਼ਨ ਦੀ ਇਮਾਰਤ ਵਿੱਚ ਪੁੱਜ ਗਈ। ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਕਰੀਬ 10 ਵਾਹਨ ਸੜ ਕੇ ਸੁਆਹ ਹੋ ਗਏ ਹਨ। ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਪਰ ਹੁਣ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਕਣਕ ਦੀ ਬਿਜਾਈ ਅਕਤੂਬਰ ਤੋਂ ਦਸੰਬਰ ਤੱਕ ਹੁੰਦੀ ਹੈ ਅਤੇ ਫਰਵਰੀ ਤੋਂ ਮਈ ਤੱਕ ਕਟਾਈ ਹੁੰਦੀ ਹੈ। ਭਾਰਤ ਵਿੱਚ ਗੰਗਾ ਦੇ ਮੈਦਾਨੀ ਖੇਤਰ ਕਣਕ ਦੀ ਕਾਸ਼ਤ ਲਈ ਸਭ ਤੋਂ ਅਨੁਕੂਲ ਖੇਤਰ ਹਨ। ਠੰਢੀ ਸਰਦੀਆਂ ਅਤੇ ਗਰਮ ਗਰਮੀਆਂ ਕਣਕ ਦੀ ਚੰਗੀ ਫ਼ਸਲ ਲਈ ਸਹੀ ਹਾਲਾਤ ਹਨ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ।
ਪੰਜਾਬ ਵਿੱਚ ਕਣਕ ਦੀ ਕਾਸ਼ਤ ਦੀ ਉੱਚ ਉਤਪਾਦਕਤਾ ਅਤੇ ਮਿੱਟੀ ਦੀ ਉੱਤਮ ਸਮਰੱਥਾ ਕਾਰਨ ਇੱਥੋਂ ਦੇ ਕਿਸਾਨਾਂ ਨੂੰ ਕਣਕ ਦੀ ਕਾਸ਼ਤ ਵਿੱਚ ਰੁਚੀ ਅਤੇ ਸਹਿਯੋਗ ਮਿਲਦਾ ਹੈ। ਨਤੀਜੇ ਵਜੋਂ ਪੰਜਾਬ ਦੇਸ਼ ਦਾ ਇੱਕ ਵੱਡਾ ਕਣਕ ਉਤਪਾਦਕ ਸੂਬਾ ਬਣ ਗਿਆ ਹੈ ਅਤੇ ਇੱਥੋਂ ਦੀ ਕਣਕ ਦੀ ਖੇਤੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।