• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਕੱਪੜੇ ਸੁਕਣੇ ਪਾ ਰਹੀ ਔਰਤ ਦੀ ਕਰੰਟ ਲੱਗਣ ਨਾਲ ਮੌ.ਤ, UP ਤੋਂ ਆਈ ਸੀ ਭੈਣ ਨੂੰ ਮਿਲਣ

1/19/2025 4:15:56 PM Gurpreet Singh     jalandhar today news, Woman dies in jalandhar, Jalandhar update, punjab police     ਜਲੰਧਰ 'ਚ ਕੱਪੜੇ ਸੁਕਣੇ ਪਾ ਰਹੀ ਔਰਤ ਦੀ ਕਰੰਟ ਲੱਗਣ ਨਾਲ ਮੌ.ਤ, UP ਤੋਂ ਆਈ ਸੀ ਭੈਣ ਨੂੰ ਮਿਲਣ 

ਜਲੰਧਰ ਵਿਚ ਕੱਪੜੇ ਸੁਕਣੇ ਪਾਉਣ ਗਈ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਸੰਘਲ ਸੋਹਲ ਵਿਚ ਪ੍ਰਵਾਸੀਆਂ ਦੇ ਕੁਆਰਟਰ ਵਿੱਚ ਰਹਿੰਦੀ ਇੱਕ ਔਰਤ ਹਾਈ ਐਕਸਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਈ, ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

UP ਤੋਂ ਪੰਜਾਬ ਆਈ ਸੀ ਔਰਤ

ਉਕਤ ਔਰਤ ਦੀ ਪਛਾਣ ਪ੍ਰੀਤੀ ਪਤਨੀ ਪ੍ਰਮੋਦ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਆਪਣੀ ਭੈਣ ਅਤੇ ਜੀਜਾ ਨੂੰ ਮਿਲਣ ਜਲੰਧਰ ਆਈ ਹੋਈ ਸੀ। ਪ੍ਰੀਤੀ ਪਿਛਲੇ 8 ਦਿਨਾਂ ਤੋਂ ਜਲੰਧਰ 'ਚ ਰਹਿ ਰਹੀ ਸੀ। ਅੱਜ ਉਹ ਕੱਪੜੇ ਧੋ ਕੇ ਉਨ੍ਹਾਂ ਨੂੰ ਸੁਕਾਉਣ ਲਈ ਛੱਤ 'ਤੇ ਗਈ ਤਾਂ ਉਸ ਨੂੰ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਤੋਂ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਕੱਪੜੇ ਸੁਕਣੇ ਪਾਉਣ ਦੌਰਾਨ ਵਾਪਰੀ ਘਟਨਾ

 ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 11.30 ਵਜੇ ਦੀ ਹੈ। ਪ੍ਰੀਤੀ ਦੀ ਭੈਣ ਅਤੇ ਜੀਜਾ ਕਮਰੇ ਵਿੱਚ ਸਨ ਅਤੇ ਉਹ ਕੱਪੜੇ ਧੋ ਰਹੀ ਸੀ। ਪ੍ਰੀਤੀ ਕੱਪੜੇ ਸੁਕਾਉਣ ਲਈ ਛੱਤ 'ਤੇ ਗਈ ਅਤੇ ਉਨ੍ਹਾਂ ਨੂੰ ਸੁਕਣੇ ਪਾਉਣ ਲੱਗੀ। ਇਸ ਦੌਰਾਨ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਆਪਣੇ ਪਿੱਛੇ 4 ਸਾਲ ਦੀ ਬੇਟੀ ਛੱਡ ਗਈ।

ਸੂਚਨਾ ਮਿਲਣ 'ਤੇ ਪੁੱਜੀ ਪੁਲਸ

ਮੌਕੇ 'ਤੇ ਪਹੁੰਚੇ ਪੀਸੀਆਰ ਟੀਮ ਦੇ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 11.40 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਜਗ੍ਹਾ 'ਤੇ ਇੱਕ ਔਰਤ ਦੀ ਮੌਤ ਹੋ ਗਈ ਹੈ।  6 ਮਿੰਟਾਂ ਵਿਚ ਹੀ ਉਹ ਮੌਕੇ 'ਤੇ ਪਹੁੰਚ ਗਏ ਅਤੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ- ਘਟਨਾ ਵੈਸਟ ਵਨ ਕੰਪਨੀ ਦੇ ਨੇੜੇ ਕੁਆਰਟਰਾਂ 'ਚ ਵਾਪਰੀ। ਜਿਸ ਦਾ ਮਾਲਕ ਵੀ ਥੋੜੀ ਦੂਰੀ 'ਤੇ ਆਪਣੇ ਘਰ ਰਹਿੰਦਾ ਹੈ।

ਮ੍ਰਿਤਕ ਔਰਤ ਕਰੀਬ 8 ਦਿਨ ਪਹਿਲਾਂ ਆਪਣੀ ਵੱਡੀ ਭੈਣ ਨੂੰ ਮਿਲਣ ਜਲੰਧਰ ਆਈ ਸੀ। ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਔਰਤ ਤਾਰਾਂ ਦੇ ਸੰਪਰਕ ਵਿੱਚ ਕਿਵੇਂ ਆਈ ਇਹ ਫਿਲਹਾਲ ਸਪੱਸ਼ਟ ਨਹੀਂ ਹੈ। ਪ੍ਰੀਤੀ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। 

ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਪ੍ਰੀਤੀ ਦੀ ਲਾਸ਼ ਪਿੰਡ ਭੇਜੀ ਜਾਵੇ ਤਾਂ ਜੋ ਉਸ ਦਾ ਪਰਿਵਾਰ ਪ੍ਰੀਤੀ ਨੂੰ ਆਖ਼ਰੀ ਵਾਰ ਦੇਖ ਸਕੇ। ਇਸ ਦੇ ਨਾਲ ਹੀ ਮਕਾਨ ਮਾਲਕ ਨੇ ਕਿਹਾ- ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਉਕਤ ਤਾਰਾਂ 'ਚ ਕਰੰਟ ਹੈ।

 

'jalandhar today news','Woman dies in jalandhar','Jalandhar update','punjab police'

Please Comment Here

Similar Post You May Like

  • पंजाब पुलिस के चर्चित  पुलिस गुरमीत Pinky Cat का निधन,

    पंजाब पुलिस के चर्चित पुलिस गुरमीत Pinky Cat का निधन, डेंगू ने ली जान

  • पंजाब पुलिस की बड़ी कार्रवाई, BKI के 4 गैंग्स्टर्स अरेस्ट,

    पंजाब पुलिस की बड़ी कार्रवाई, BKI के 4 गैंग्स्टर्स अरेस्ट, विदेशी हथियारों समेत कारतूस बरामद

  • Drugs मामले में कोर्ट में पेश नहीं हुए पुलिस अधिकारी,

    Drugs मामले में कोर्ट में पेश नहीं हुए पुलिस अधिकारी, पंजाब सरकार ने लिया सख्त एक्शन का फैसला

  • PM मोदी की सुरक्षा चूक मामले में पंजाब पुलिस ने बड़ा एक्शन,

    PM मोदी की सुरक्षा चूक मामले में पंजाब पुलिस ने बड़ा एक्शन, इस अधिकारी को किया सस्पेंड

  • पंजाब पुलिस ने आतंकवादी परमजीत ढाडी को अमृतसर एयरपोर्ट से पकड़ा

    पंजाब पुलिस ने आतंकवादी परमजीत ढाडी को अमृतसर एयरपोर्ट से पकड़ा

  • अमेरिका गॉट टैलेंट में आ चुके 7 फुट लंबे व्यक्ति को पंजाब पुलिस ने किया अरेस्ट,

    अमेरिका गॉट टैलेंट में आ चुके 7 फुट लंबे व्यक्ति को पंजाब पुलिस ने किया अरेस्ट, करता था ड्रग्स की तस्करी

Recent Post

  • ਏਸ਼ੀਆ ਕੱਪ 2025 ਨੂੰ ਲੈ ਕੇ ਵੱਡੀ UPDATE, ਆਹਮੋ-ਸਾਹਮਣੇ ਹੋ ਸਕਦੈ ਭਾਰਤ-ਪਾਕਿਸਤਾਨ! ...

  • ਜਲੰਧਰ 'ਚ ਡਾਇਮੰਡ ਡੇਕੋਰੇਟਰ ਦੀ ਬਿਲਡਿੰਗ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ...

  • ਕ੍ਰਿਕਟ ਖੇਡਦਿਆਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹੋਈ ਮੌਤ, ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ...

  • CM ਮਾਨ ਦਾ ACTION, MLA ਕੁੰਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ 'ਚੋਂ ਕੱਢਿਆ ਬਾਹਰ...

  • ਉਤਰਾਖੰਡ 'ਚ ਚਾਰਧਾਮ ਯਾਤਰਾ ਕੀਤੀ ਮੁਲਤਵੀ, 5 ਦਿਨਾਂ ਲਈ ਮੀਂਹ ਦਾ Red ਅਲਰਟ ਜਾਰੀ...

  • ਪੰਜਾਬ ਦੇ 11 ਜ਼ਿਲ੍ਹਿਆਂ 'ਚ ਅੱਜ ਮੀਂਹ ਦਾ ਅਲਰਟ, ਜੁਲਾਈ ਤੱਕ ਦਿਸੇਗਾ ਮਾਨਸੂਨ ਦਾ ਅਸਰ ...

  • ਬਿਕਰਮ ਮਜੀਠੀਆ ਮਾਮਲੇ 'ਚ ਨਵੇਂ ਖੁਲਾਸੇ! ED ਦੇ ਸਾਬਕਾ ਡਾਇਰੈਕਟਰ ਨੇ ਬਿਆਨ ਕਰਵਾਏ ਦਰਜ...

  • ਪੰਜਾਬ ਕੇਡਰ ਦੇ IPS ਪਰਾਗ ਜੈਨ ਹੋਣਗੇ ਖੁਫੀਆ ਏਜੰਸੀ RAW ਦੇ ਨਵੇਂ ਮੁਖੀ, ਆਪ੍ਰੇਸ਼ਨ ਸਿੰਦੂਰ ਦੌਰਾਨ ਨਿਭਾਈ ਸੀ ਅਹਿਮ ਭ...

  • ਫੌਜ ਦੇ ਕਾਫਲੇ 'ਤੇ ਆਤਮਘਾਤੀ ਹਮਲਾ, 13 ਜਵਾਨਾਂ ਦੀ ਮੌਤ, 10 ਜਵਾਨਾਂ ਸਮੇਤ 24 ਲੋਕ ਜ਼ਖਮੀ...

  • ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਕ.ਤ/ਲ ਮਾਮਲੇ 'ਚ ਨਵਾਂ ਮੋੜ, ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕੀਤਾ ਆਹ ਖੁਲਾਸਾ!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY