ਜਲੰਧਰ ਦੀ ਤਹਿਸੀਲ 1 ਵਿੱਚ ਸਬ ਰਜਿਸਟਰਾਰ ਮਨਿੰਦਰ ਸਿੱਧੂ ਕੋਲ ਰਜਿਸਟਰੀ ਕਰਵਾਉਣ ਆਈ ਇੱਕ ਔਰਤ ਬੇਹੋਸ਼ ਹੋ ਗਈ। ਸਬ-ਰਜਿਸਟਰਾਰ 'ਤੇ ਔਰਤ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਹੈ ਕਿਉਂਕਿ ਉਸ ਦੇ ਦਸਤਾਵੇਜ਼ ਸਹੀ ਨਹੀਂ ਸਨ। ਇਸ ਨਾਲ ਔਰਤ ਇੰਨੀ ਡਰ ਗਈ ਕਿ ਉਹ ਬੇਹੋਸ਼ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਾਮਲਾ ਐਸਡੀਐਮ 1 ਜੈ ਇੰਦਰ ਸਿੰਘ ਤੱਕ ਵੀ ਪਹੁੰਚ ਗਿਆ ਹੈ।
ਸਬ ਰਜਿਸਟਰਾਰ ਨੇ ਦਬਕੇ ਦੇ ਦੋਸ਼ਾਂ ਨੂੰ ਕੀਤਾ ਰੱਦ
ਖਬਰਿਸਤਾਨ ਦੇ ਪੱਤਰਕਾਰ ਨੇ ਮਨਿੰਦਰ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਔਰਤ ਦੇ ਦਸਤਾਵੇਜ਼ ਵਿੱਚ ਕੁਝ ਖਾਮੀਆਂ ਸਨ। ਔਰਤ ਨੇ ਦੂਜਾ ਵਿਆਹ ਕਰਵਾਇਆ ਸੀ। ਅਜਿਹੇ 'ਚ ਰਜਿਸਟਰੀ 'ਚ ਉਸਦਾ ਨਾਮ ਵੱਖਰਾ ਹੈ ਤੇ ਆਧਾਰ ਕਾਰਡ 'ਤੇ ਨਾਮ ਵੱਖਰਾ ਹੈ। ਔਰਤ ਨੇ ਦੱਸਿਆ ਕਿ ਦੋਵਾਂ ਦੇ ਨਾਂ ਇੱਕੋ ਹਨ।
ਸਬ ਰਜਿਸਟਰਾਰ ਮਨਿੰਦਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਔਰਤ ਨੂੰ ਪਾਵਰ ਆਫ ਅਟਾਰਨੀ ਲੈਣ ਲਈ ਕਿਹਾ। ਇਸ ਤੋਂ ਔਰਤ ਘਬਰਾ ਗਈ। ਔਰਤ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ। ਸਵੇਰੇ ਉਹ 2-3 ਸ਼ਾਹੂਕਾਰਾਂ ਕੋਲ ਵੀ ਗਈ। ਜਿੱਥੇ ਉਸਦਾ ਕੰਮ ਨਹੀਂ ਸੀ ਹੋਇਆ।
ਸਿੱਧੂ ਨੇ ਦੱਸਿਆ ਕਿ ਔਰਤ ਦਾ ਨਾਂ ਸੁਰਿੰਦਰ ਕੌਰ ਹੈ। ਪਰ ਆਧਾਰ ਕਾਰਡ ਅਤੇ ਰਜਿਸਟਰੀ ਦੋਵਾਂ ਵਿੱਚ ਪਿਤਾ ਦੇ ਨਾਮ ਵਿੱਚ ਕੁਝ ਬਦਲਾਅ ਕੀਤਾ ਗਿਆ ਸੀ। ਸਿੱਧੂ ਨੇ ਕਿਹਾ ਕਿ ਔਰਤ ਨੂੰ ਇਹ ਮਾਮਲਾ ਅਖਬਾਰ 'ਚ ਛਪਵਾਉਣਾ ਚਾਹੀਦਾ ਸੀ। ਹਾਲਾਂਕਿ ਬੇਹੋਸ਼ੀ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਮਹਿਲਾ ਖੁਦ ਚਾਹ ਪੀ ਕੇ ਪੈਦਲ ਗਈ ਸੀ।