• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Fact Check: ਸਾਹ ਰੋਕਣ ਦੇ ਟੈਸਟ ਦਾ ਵਾਇਰਲ ਵੀਡੀਓ ਗੁੰਮਰਾਹਕੁੰਨ

8/6/2022 4:03:00 PM Raman     0.pdf    Fact Check: ਸਾਹ ਰੋਕਣ ਦੇ ਟੈਸਟ ਦਾ ਵਾਇਰਲ ਵੀਡੀਓ ਗੁੰਮਰਾਹਕੁੰਨ 

ਖਬਰਿਸਤਾਨ ਨੇਟਵਰਕ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੈ। ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਟੈਸਟ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਫੇਫੜੇ ਸਿਹਤਮੰਦ ਹਨ ਜਾਂ ਨਹੀਂ। ਵੀਡੀਓ ਮੁਤਾਬਕ ਜੇਕਰ ਕੋਈ ਇਨਸਾਨ ਆਪਣਾ ਸਾਹ ਬਿੰਦੂ A ਤੋਂ ਬਿੰਦੂ B ਤੱਕ ਰੋਕਦਾ ਹੈ ਤਾਂ ਇਹ ਸਿਹਤਮੰਦ ਫੇਫੜਿਆਂ ਦੀ ਨਿਸ਼ਾਨੀ ਹੈ। ਯੂਜ਼ਰਸ ਇਸਨੂੰ LUNG HEALTH TEST ਦੇ ਤੌਰ ‘ਤੇ ਸਾਂਝਾ ਕਰ ਰਹੇ ਹਨ। ਇਹ ਦਾਅਵਾ ਗਲਤ ਹੈ। ਇਸ ਤੋਂ ਪਹਿਲਾਂ ਕੋਰੋਨਾ ਟੈਸਟ ਨਾਲ ਜੁੜੀਆਂ ਕਈ ਅਜਿਹੀਆਂ ਪੋਸਟਾਂ ਵੀ ਵਾਇਰਲ ਹੋ ਚੁੱਕੀਆਂ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

 ਫੇਸਬੁੱਕ ਯੂਜ਼ਰ Bright Jnr ਨਾਮ ਦੇ ਫੇਸਬੁੱਕ ਯੂਜ਼ਰ ਨੇ 13 ਜੁਲਾਈ ਨੂੰ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”Check Your Lungs and Oxygen Level. If you can hold your breath from point A to B, Then You are in SAFE ZONE. #medicalcheckup “

 ਹੋਰ ਕਈ ਯੂਜ਼ਰਸ ਵੀ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

 ਪੜਤਾਲ

ਅਸੀਂ ਸੰਬੰਧਿਤ ਕੀਵਰਡਸ (holding breath lungs) ਦੀ ਮਦਦ ਨਾਲ ਇੰਟਰਨੈੱਟ ‘ਤੇ ਇਸ ਦਾਅਵੇ ਨੂੰ ਖੋਜਣਾ ਸ਼ੁਰੂ ਕੀਤਾ। ਖੋਜ ਵਿੱਚ ਸਾਨੂੰ ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਅਤੇ ਉਨ੍ਹਾਂ ਦੇ ਅਧਿਕਾਰਿਤ ਫੇਸਬੁੱਕ ਪੇਜ ਤੋਂ ਸ਼ੇਅਰ ਕੀਤੀ ਗਈ ਇੱਕ ਪੋਸਟ ‘ਤੇ ਜਾਣਕਾਰੀ ਮਿਲੀ। ਡਬਲਯੂ.ਐਚ.ਓ. ਦੀ ਵੈੱਬਸਾਈਟ ‘ਤੇ ਮਿਥ ਬਸਟਰ ਸੈਕਸ਼ਨ ਉੱਪਰ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ 10 ਸਕਿੰਟ ਜਾਂ ਇਸ ਤੋਂ ਵੱਧ ਸਮੇਂ ਲਈ ਬਿਨਾਂ ਕਿਸੇ ਤਕਲੀਫ਼ ਦੇ ਆਪਣੇ ਸਾਹ ਨੂੰ ਰੋਕਣਾ ਇਹ ਸਾਬਿਤ ਨਹੀਂ ਕਰਦਾ ਕਿ ਤੁਸੀਂ ਕਰੋਨਾ ਵਾਇਰਸ ਜਾਂ ਫੇਫੜਿਆਂ ਦੀ ਕਿਸੇ ਹੋਰ ਬਿਮਾਰੀ ਤੋਂ ਮੁਕਤ ਹੋ।

WHO ਨੇ ਆਪਣੇ ਅਧਿਕਾਰਿਤ ਫੇਸਬੁੱਕ ਪੇਜ ਅਤੇ ਟਵਿੱਟਰ ਹੈਂਡਲ ‘ਤੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ।

ਡਾਕਟਰਾਂ ਮੁਤਾਬਿਕ ਵਾਇਰਲ ਵੀਡੀਓ ਇਹ ਦਾਅਵਾ ਕਰ ਰਿਹਾ ਹੈ ਕਿ ਜੇਕਰ ਤੁਸੀਂ ਬਿੰਦੂ A ਤੋਂ B ਤੱਕ ਆਪਣੀ ਸਾਹ ਰੋਕ ਸਕਦੇ ਹੋ, ਤਾਂ ਤੁਹਾਡੇ ਫੇਫੜੇ ਸਿਹਤਮੰਦ ਹਨ, ਝੂਠਾ ਅਤੇ ਗੁੰਮਰਾਹਕੁੰਨ ਹੈ। ਹਰੇਕ ਵਿਅਕਤੀ ਦੇ ਫੇਫੜਿਆਂ ਦੀ ਸਮਰੱਥਾ ਵੱਖਰੀ ਹੁੰਦੀ ਹੈ, ਇਸ ਲਈ ਕੋਈ ਵਿਅਕਤੀ ਕਿੰਨੀ ਦੇਰ ਤੱਕ ਸਾਹ ਰੋਕ ਸਕਦਾ ਹੈ ਇਹ ਉਸਦੇ ਫੇਫੜਿਆਂ ਦੀ ਸਮਰੱਥਾ ‘ਤੇ ਨਿਰਭਰ ਕਰਦਾ ਹੈ।

ਨਤੀਜਾ:  ਜਾਂਚ ‘ਚ ਫੇਫੜਿਆਂ ਦੇ ਟੈਸਟ ਦੇ ਨਾਂ ‘ਤੇ ਵਾਇਰਲ ਦਾਅਵਾ ਗ਼ਲਤ ਸਾਬਿਤ ਹੋਇਆ ਹੈ। ਇਹ ਵੀਡੀਓ ਪਹਿਲਾਂ ਵੀ ਕਈ ਵਾਰ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੋ ਚੁੱਕੀ ਹੈ।

'0.pdf'

Please Comment Here

Similar Post You May Like

Recent Post

  • ਅੱਜ ਜਲੰਧਰ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ, ਤਣਾਅਪੂਰਨ ਮਾਹੌਲ ਕਾਰਨ ਏਅਰਪੋਰਟਸ ਕੀਤੇ ਸਨ ਬੰਦ ...

  • ਫ਼ਿਰੋਜ਼ਪੁਰ ਦੀ ਮਹਿਲਾ ਦੀ ਇਲਾਜ ਦੌਰਾਨ ਮੌਤ, ਪਾਕਿਸਤਾਨ ਡ੍ਰੋਨ ਹਮਲੇ 'ਚ ਪਰਿਵਾਰ ਦੇ 3 ਮੈਂਬਰ ਹੋਏ ਸਨ ਜ਼ਖਮੀ ...

  • ਚੰਡੀਗੜ੍ਹ ਸਮੇਤ ਕਈ ਸ਼ਹਿਰਾਂ 'ਚ ਉਡਾਣਾਂ ਰੱਦ, Indigo-ਏਅਰ ਇੰਡੀਆ ਨੇ ਐਡਵਾਇਜ਼ਰੀ ਕੀਤੀ ਜ਼ਾਰੀ ...

  • ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਮੌਤ, ਮਾਸਟਰਮਾਈਂਡ ਸਮੇਤ 5 ਗ੍ਰਿਫ਼ਤਾਰ...

  • PM ਮੋਦੀ ਅੱਜ ਰਾਤ ਦੇਸ਼ ਨੂੰ ਕਰਨਗੇ ਸੰਬੋਧਨ, ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਹੋਵੇਗਾ ਪਹਿਲਾ ਬਿਆਨ ...

  • ਪੰਜਾਬ ਪੁਲਿਸ ਨੇ ਜਾਰੀ ਕੀਤਾ ਅਲਰਟ, ਪਾਕਿਸਤਾਨ ਸਾਇਬਰ ਹਮਲੇ ਦੀ ਕਰ ਰਿਹਾ ਕੋਸ਼ਿਸ਼ ...

  • ਆਪ੍ਰੇਸ਼ਨ ਸਿੰਦੂਰ 'ਤੇ ਤਿੰਨਾਂ ਫੌਜਾਂ ਦੇ DGMO ਦੀ ਪ੍ਰੈਸ ਕਾਨਫਰੰਸ ਸ਼ੁਰੂ ...

  • ਜਲੰਧਰ ਦੇ CP ਤੇ DSP ਨਾਲ ਚੇਅਰਮੈਨ ਅਮਨ ਮਹਿਰਾ ਤੇ ਪ੍ਰਧਾਨ ਗਗਨ ਵਾਲੀਆ ਸਮੇਤ ਮੀਡੀਆ ਕਲੱਬ ਦੇ ਮੈਂਬਰਾਂ ਨੇ ਕੀਤੀ ਮੁਲਾ...

  • ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਮੁੜ ਸ਼ੁਰੂ , ਜਲਦ ਖੁੱਲ੍ਹਣਗੇ ਇਹ ਹਵਾਈ ਅੱਡੇ ...

  • ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਕੋਹਲੀ ਦਾ ਮੈਚਾਂ 'ਚ ਰਿਹਾ ਤਗੜਾ ਰਿਕਾਰਡ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY