ਮੋਰਚਾ 'ਗੁਰੂ ਕਾ ਬਾਗ' ਦੀ ਪਹਿਲੀ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੀ ਪੱਥਰ 'ਤੇ ਕੀਤੀਆਂ ਜਾ ਰਹੀਆਂ ਹਨ। ਇਹ ਸ਼ਤਾਬਦੀ 6,7,8 ਅਗਸਤ 2022 ਨੂੰ ਮਨਾਈ ਜਾਵੇਗੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਪਾਤਸ਼ਾਹੀ ਨੌਂਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਪਿੰਡ ਘੁੱਕੇਵਾਲੀ ਤੇ ਸੈਂਸਰਾ ਦੇ ਵਿਚਕਾਰ ਗੁਰਦੁਆਰਾ ਗੁਰੂ ਕਾ ਬਾਗ ਪਾਤਸ਼ਾਹੀ ਪੰਜਵੀਂ ਤੇ ਪਾਤਸ਼ਾਹੀ ਨੌਂਵੀਂ ਮੌਜੂਦ ਹੈ। ਗੁਰੂ ਕਾ ਬਾਗ ਦੇ ਮੈਨੇਜਰ ਜਗਜੀਤ ਸਿੰਘ ਨੇ ਦੱਸਿਆ ਕਿ ਮੋਰਚਾ ਗੁਰੂ ਕੇ ਬਾਗ਼ ਨੂੰ ਸਮਰਪਿਤ ਪਹਿਲੀ ਸ਼ਤਾਬਦੀ 6,7,8 ਅਗਸਤ ਨੂੰ ਮਨਾਈ ਜਾ ਰਹੀ ਹੈ। 6 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਉਪਰੰਤ ਇਸ ਦਿਨ ਦੀਵਾਨ 'ਚ ਕੀਰਤਨ ਸਮਾਗਮ ਹੋਣਗੇ ਅਤੇ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਕਵੀਸ਼ਰ ਵਾਰਾਂ, ਕਵਿਤਾਵਾਂ, ਲੈਕਚਰਾਰ ਆਦਿ ਵਿਚ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਕਾਲਜਾਂ ਦੇ ਿਵਿਦਆਰਥੀ ਭਾਗ ਲੈਣਗੇ। 7 ਅਗਸਤ ਨੂੰ ਅੰਮਿ੍ਤ ਸੰਚਾਰ ਹੋਵੇਗਾ ਅਤੇ ਕੀਰਤਨ ਦਰਬਾਰ ਹੋਵੇਗਾ।
ਕੀਰਤਨ ਦਰਬਾਰ ਵਿਚ ਭਾਈ ਜਰਨੈਲ ਸਿੰਘ, ਭਾਈ ਕਾਰਜ ਸਿੰਘ, ਭਾਈ ਸ਼ੌਕੀਨ ਸਿੰਘ ਦੇ ਕੀਰਤਨੀ ਜਥੇ ਅਤੇ ਗਿਆਨੀ ਹਰਪਾਲ ਸਿੰਘ ਕਥਾਵਾਚਕ ਹਾਜ਼ਰੀਆਂ ਭਰਨਗੇ। ਮੁੱਖ ਸਮਾਗਮ 8 ਅਗਸਤ ਨੂੰ ਹੋਣਗੇ, ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਰਵਿੰਦਰ ਸਿੰਘ, ਭਾਈ ਜਗਦੀਸ਼ ਸਿੰਘ ਵਡਾਲਾ ਦੇ ਕੀਰਤਨੀ ਜਥੇ ਅਤੇ ਭਾਈ ਸਤਪਾਲ ਸਿੰਘ ਐਮਏ ਢਾਡੀ ਜਥਾ, ਭਾਈ ਗੁਰਭੇਜ ਸਿੰਘ ਚਵਿੰਡਾ ਢਾਡੀ ਜਥਾ, ਭਾਈ ਗੁਰਿੰਦਰਪਾਲ ਸਿੰਘ ਬੈਂਕਾਂ ਕਵੀਸ਼ਰੀ ਜਥਾ, ਭਾਈ ਜੋਗਾ ਸਿੰਘ ਭਾਗੋਵਾਲੀਆ ਕਵੀਸ਼ਰੀ ਜਥਾ ਤੋਂ ਇਲਾਵਾ ਪੰਥ ਪ੍ਰਸਿੱਧ ਕਥਾਵਾਚਕ, ਬੁਲਾਰੇ ਅਤੇ ਧਾਰਮਿਕ ਸ਼ਖਸਸ਼ੀਅਤਾਂ ਹਾਜ਼ਰੀਆਂ ਭਰਨਗੀਆਂ। ਉਨਾਂ੍ਹ ਕਿਹਾ ਕਿ ਸੰਗਤ ਲਈ ਵਿਸ਼ੇਸ਼ ਗੁਰੂ ਕੇ ਲੰਗਰ ਤਿਆਰ ਕੀਤੇ ਜਾਣਗੇ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਪਿੰਡ ਘੁੱਕੇਵਾਲੀ ਤੇ ਸੈਂਸਰਾ ਦੇ ਵਿਚਕਾਰ ਗੁਰਦੁਆਰਾ ਗੁਰੂ ਕਾ ਬਾਗ ਮੌਜੂਦ ਹੈ। 20 ਅਗਸਤ ਤੋਂ 17 ਨਵੰਬਰ 1922 ਤਕ ਚੱਲੇ 'ਮੋਰਚਾ ਗੁਰੂ ਕਾ ਬਾਗ਼, ਦੌਰਾਨ ਅੰਗਰੇਜ਼ ਸਰਕਾਰ ਵੱਲੋਂ 5605 ਸਿੰਘ ਗਿ੍ਫ਼ਤਾਰ ਕੀਤੇ ਗਏ, ਜਿਸ ਵਿਚ 1500 ਤੋਂ ਜਿਆਦਾ ਜ਼ਖ਼ਮੀ ਹੋਏ ਅਤੇ ਦਰਜਨ ਦੇ ਕਰੀਬ ਸਿੰਘਾਂ ਨੇ ਸ਼ਹਾਦਤਾਂ ਪਾਈਆਂ। ਸਫਲ ਮੋਰਚੇ ਦੀ ਸ਼ਤਾਬਦੀ 8 ਅਗਸਤ ਨੂੰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਣ ਜਾ ਰਹੀ ਹੈ।