ਖ਼ਬਰਿਸਤਾਨ ਨੈੱਟਵਰਕ - ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਕੇਂਦਰ ਸਰਕਾਰ ਨੇ ਇਕ ਖੁਸ਼ਖਬਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਸਮਾਰਕਾਂ, ਮਿਊਜ਼ੀਅਮਾਂ 'ਚ 15 ਅਗਸਤ ਤੱਕ ਮੁਫਤ ਐਂਟਰੀ ਹੋਵੇਗੀ ਅਤੇ 'ਹਰ ਘਰ ਤਿਰੰਗਾ' ਫੈਸਟੀਵਲ ਸ਼ੁਰੂ ਹੋ ਗਿਆ ਹੈ। ਜੋ ਕਿ 2 ਅਗਸਤ ਤੋਂ 13 ਅਗਸਤ ਤੱਕ ਚੱਲੇਗਾ। ਕੇਂਦਰ ਸਰਕਾਰ ਨੇ ਲੋਕਾਂ ਨੂੰ ਆਜ਼ਾਦੀ ਦੇ ਇਸ ਤਿਉਹਾਰ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵਧਾਉਣ ਲਈ ਇਹ ਇੱਕ ਵਧੀਆ ਫੈਸਲਾ ਲਿਆ ਗਿਆ ਹੈ।
ਜਿਸ ਦੇ ਲਈ ਏਐਸਆਈ ਦੇ ਮੈਮੋਰੀਅਲ-2 ਦੇ ਡਾਇਰੈਕਟਰ ਡਾ.ਐਨ.ਕੇ.ਪਾਠਕ ਦੀ ਤਰਫੋਂ ਬੁੱਧਵਾਰ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ 5 ਅਗਸਤ ਤੋਂ ਸਾਰੇ ਸਮਾਰਕ, ਪੁਰਾਤੱਤਵ ਸਥਾਨਾਂ ਅਤੇ ਅਜਾਇਬ ਘਰ ਆਦਿ ਨੂੰ ਸੈਲਾਨੀਆਂ ਦੇ ਦੇਖਣ ਲਈ ਪੂਰੀ ਤਰ੍ਹਾਂ ਮੁਫਤ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਹੁਕਮ ਸਾਰੇ ਖੇਤਰੀ ਡਾਇਰੈਕਟਰਾਂ ਅਤੇ ਸਬੰਧਤਾਂ ਨੂੰ ਭੇਜ ਦਿੱਤੇ ਗਏ ਹਨ।