• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮਾਸਕੋ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦਫਤਰ ਬੰਦ ਹੋਣ ਦੀ ਅਫਵਾਹ

8/5/2022 7:49:00 PM Raman     0.pdf    ਮਾਸਕੋ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦਫਤਰ ਬੰਦ ਹੋਣ ਦੀ ਅਫਵਾਹ 

ਖਬਰਿਸਤਾਨ ਨੇਟਵਰਕ। ਰੂਸ-ਯੂਕਰੇਨ ਯੁੱਧ ਚਲ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ (Tedros Adhanom Ghebreyesus) ਦੀ ਫੋਟੋ ਦੇ ਨਾਲ ਲਿਖਿਆ ਹੋਇਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਮਾਸਕੋ ਵਿੱਚ ਦਫ਼ਤਰ ਬੰਦ ਕਰ ਦਿੱਤੇ ਹਨ। ਖਬਰਿਸਤਾਨ ਟੀਮ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਖਬਰ ਲਿਖੇ ਜਾਣ ਤੱਕ WHO ਨੇ ਮਾਸਕੋ ਵਿੱਚ ਆਪਣੇ ਦਫ਼ਤਰ ਬੰਦ ਨਹੀਂ ਕੀਤੇ ਹਨ। ਇਹ ਸਿਰਫ਼ ਇੱਕ ਅਫਵਾਹ ਹੈ।

 

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ Cindy Patterson ਨੇ 27 ਜੁਲਾਈ ਨੂੰ ਇਹ ਪੋਸਟ ਕੀਤਾ ਸੀ ‘ਤੇ ਲਿਖਿਆ ਹੋਇਆ ਹੈ, #Russia expels the world health organisation and closes its offices in Moscow. (ਰੂਸ ਨੇ ਵਿਸ਼ਵ ਸਿਹਤ ਸੰਗਠਨ ਨੂੰ ਨਿਸ਼ਕਾਸਿਤ ਕੀਤਾ। WHO ਨੇ ਮਾਸਕੋ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ।)

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਕੀਵਰਡਸ ਨਾਲ ਸਰਚ ਕੀਤਾ, ਪਰ ਕਿਸੇ ਵੀ ਭਰੋਸੇਯੋਗ ਵੈੱਬਸਾਈਟ ‘ਤੇ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ। ਹਾਂ, 10 ਮਈ ਨੂੰ ਤਾਸ ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ਦੇ ਅਨੁਸਾਰ, ਯੂਰਪ ਦੇ ਡਬਲਯੂਐਚਓ ਦੇ ਰੀਜਨਲ ਆਫ਼ਿਸ ਵਿੱਚ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਇੱਕ ਪ੍ਰਸਤਾਵ ਆਇਆ। ਇਸ ਵਿੱਚ ਮਾਸਕੋ ਸਥਿਤ ਗੈਰ-ਸੰਚਾਰੀ (ਨਨ ਕਮਿਊਨੀਕੇਸ਼ਨ) ਰੋਗਾਂ ਦੇ ਦਫਤਰ ਨੂੰ ਸੰਭਾਵਿਤ ਬੰਦ ਕਰਨ ਤੇ ਵਿਚਾਰ ਕੀਤਾ ਗਿਆ।

ਇਸ ਤੋਂ ਬਾਅਦ ਅਸੀਂ WHO ਯੂਰਪ ਦੀ ਵੈੱਬਸਾਈਟ ‘ਤੇ ਇਸ ਬਾਰੇ ਖੋਜ ਕੀਤੀ। ਇਸ ਵਿੱਚ ਸਾਨੂੰ ਮਾਸਕੋ ਵਿੱਚ ਦਫ਼ਤਰ ਨੂੰ ਬੰਦ ਕਰਨ ਬਾਰੇ ਕੋਈ ਪ੍ਰੈਸ ਰਿਲੀਜ਼ ਜਾਂ ਬਿਆਨ ਨਹੀਂ ਮਿਲਿਆ। ਅਸੀਂ ਇਸ ਬਾਰੇ ਵਿਸ਼ਵ ਸਿਹਤ ਸੰਗਠਨ ਯੂਰਪ ਦੇ ਬੁਲਾਰੇ ਭਾਨੂ ਭਟਨਾਗਰ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, ‘ਇਹ ਝੂਠ ਹੈ। ਰੂਸ ਵਿੱਚ ਸਾਡਾ ਦਫ਼ਤਰ ਅਤੇ ਨਨ ਕਮਿਊਨੀਕੇਸ਼ਨ ਰੋਗਾਂ ਦਾ ਦਫ਼ਤਰ ਬੰਦ ਨਹੀਂ ਹੋਇਆ ਹੈ।’

 ਨਤੀਜਾ: ਖਬਰ ਲਿਖੇ ਜਾਣ ਤੱਕ ਵਿਸ਼ਵ ਸਿਹਤ ਸੰਗਠਨ ਨੇ ਮਾਸਕੋ ਵਿੱਚ ਆਪਣੇ ਦਫਤਰ ਬੰਦ ਨਹੀਂ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਫਰਜ਼ੀ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਹਾਲਾਂਕਿ, ਸੰਗਠਨ ਦੇ ਵਿਸ਼ੇਸ਼ ਸੈਸ਼ਨ ਵਿਚ ਰੂਸ ਵਿੱਚ ਸਥਿਤ ਗੈਰ-ਸੰਚਾਰੀ ਰੋਗਾਂ ਦੇ ਦਫਤਰ ਨੂੰ ਬੰਦ ਕਰਨ ‘ਤੇ ਵਿਚਾਰ ਕੀਤਾ ਗਿਆ ਸੀ, ਪਰ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਹੋਇਆ ਹੈ।

 

 

 

'0.pdf'

Please Comment Here

Similar Post You May Like

Recent Post

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

  • ਜਲੰਧਰ 'ਚ ਅੱਜ ਲੱਗੇਗਾ Power cut, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ!...

  • ਰਮਨ ਅਰੋੜਾ ਨੇ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭ੍ਰਿਸ਼ਟਾਚਾਰ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY