ਖ਼ਬਰਿਸਤਾਨ ਨੈੱਟਵਰਕ:ਪਾਕਿਸਤਾਨ ਦੀਆਂ ਧਮਕੀਆਂ ਅਤੇ ਜੰਗ ਦੇ ਡਰ ਦੇ ਵਿਚਕਾਰ, ਫੌਜ ਫਿਰੋਜ਼ਪੁਰ ਛਾਉਣੀ ਅਤੇ ਸਰਹੱਦੀ ਪਿੰਡਾਂ ਵਿੱਚ ਬਲੈਕਆਊਟ ਕੀਤਾ । ਇਹ ਇੱਕ ਰਿਹਰਸਲ ਸੀ| ਐਤਵਾਰ (4 ਮਈ) ਨੂੰ ਰਾਤ 9 ਵਜੇ ਤੋਂ 9.30 ਵਜੇ ਤੱਕ ਕੈਂਟ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਬਲੈਕਆਊਟ ਰਿਹਾ । ਇਸ ਦੇ ਲਈ ਕੈਂਟ ਪ੍ਰਸ਼ਾਸਨ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ।
ਛਾਉਣੀ ਬੋਰਡ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ । ਇਸ ਵਿੱਚ ਕਿਹਾ ਗਿਆ ਕਿ ਛਾਉਣੀ ਦੇ ਲੋਕ ਰਾਤ 9 ਵਜੇ ਤੋਂ 9.30 ਵਜੇ ਤੱਕ ਆਪਣੇ ਘਰਾਂ ਵਿੱਚ ਰਹਿਣ ਅਤੇ ਇਸ ਸਮੇਂ ਦੌਰਾਨ ਲਾਈਟਾਂ ਬੰਦ ਰੱਖਣ। ਪੱਤਰ ਵਿੱਚ ਐਸਐਸਪੀ ਫਿਰੋਜ਼ਪੁਰ ਅਤੇ ਪੀਐਸਪੀਸੀਐਲ ਇੰਜੀਨੀਅਰ ਦੇ ਨਾਮ ਵੀ ਸ਼ਾਮਲ ਹਨ।
ਪ੍ਰਸ਼ਾਸਨ ਨੇ ਘੋਸ਼ਣਾ ਕਰਵਾਈ
ਫਿਰੋਜ਼ਪੁਰ ਛਾਉਣੀ ਪ੍ਰਸ਼ਾਸਨ ਨੇ ਇੱਕ ਐਲਾਨ ਕਰਕੇ ਮੌਕ ਡਰਿੱਲ ਬਾਰੇ ਜਾਣਕਾਰੀ ਦਿੱਤੀ। ਆਟੋ 'ਤੇ ਲੱਗੇ ਸਪੀਕਰਾਂ ਰਾਹੀਂ, ਲੋਕਾਂ ਨੂੰ ਕਿਹਾ ਗਿਆ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਬੇਨਤੀ ਕੀਤੀ ਸੀ, ਅਤੇ ਉਹ ਆਪਣੇ ਘਰਾਂ ਦੇ ਬਾਹਰ ਇਨਵਰਟਰ ਜਾਂ ਜਨਰੇਟਰ ਦੀ ਲਾਈਟ ਚਲਾਉਣ ਵੀ ਬੰਦ ਰੱਖਣ ਲਈ ਕਿਹਾ ਕਿਉਂਕਿ ਇਹ ਇੱਕ ਮੌਕ ਡ੍ਰਿਲ ਸੀ। ਇਸ ਦੌਰਾਨ 30 ਮਿੰਟ ਤੱਕ ਹੂਟਰ ਵੀ ਵੱਜਿਆ । ਇਹ ਸੁਰੱਖਿਆ ਦੇ ਮੱਦੇਨਜ਼ਰ ਇੱਕ ਅਭਿਆਸ ਸੀ । ਅੱਗੇ ਲਿਖਿਆ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਇਸਨੂੰ ਸੰਭਵ ਬਣਾਉਣ ਵਿੱਚ ਸਹਿਯੋਗ ਦੇਣ। ਲੋਕਾਂ ਨੂੰ ਆਪਣੀਆਂ ਦੁਕਾਨਾਂ ਸਮੇਂ ਸਿਰ ਬੰਦ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ।