ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ ਤੇ ਰੈੱਡ ਰਿਬਨ ਕਲੱਬ ਨੇ ਨਸ਼ਿਆਂ ਤੇ ਏਡਜ਼ ਖਿਲਾਫ਼ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ। ਇਹ ਪੇਸ਼ਕਾਰੀ ਕਾਲਜ ਦੇ ਗੇਟ ਨੰਬਰ 1 ਦੇ ਸਾਹਮਣੇ ਕੀਤੀ ਗਈ।
ਇਸ ਦੌਰਾਨ ਪੁਲਿਸ ਵਿਭਾਗ ਜਲੰਧਰ ਤੋਂ ਇੰਸਪੈਕਟਰ ਸੁਖਵੀਰ ਸਿੰਘ, ਇੰਚਾਰਜ ਸੈਂਟਰਲ ਵਰਿੰਦਰ, ਇੰਸਪੈਕਟਰ ਕੈਲਾਸ਼ ਕੌਰ ਸਾਂਝ ਕੇਂਦਰ ਜਲੰਧਰ, ਹੈੱਡ ਕਾਂਸਟੇਬਲ ਦਲਜੀਤ ਸਿੰਘ ਆਦਿ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਨੇ ਜਾਗਰੂਕਤਾ ਉਪਰਾਲੇ ਦੀ ਕੀਤੀ ਸ਼ਲਾਘਾ
ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਨਸ਼ਿਆਂ ਖਿਲਾਫ਼ ਇਸ ਜਾਗਰੂਕਤਾ ਉਪਰਾਲੇ ਦੀ ਸ਼ਲਾਘਾ ਕੀਤੀ। ਐੱਨ.ਐੱਸ.ਐੱਸ ਤੇ ਰੈੱਡ ਰਿਬਨ ਇੰਚਾਰਜ ਡਾ.ਸਾਹਿਬ ਸਿੰਘ ਨੇ ਇਸ ਮੌਕੇ ਜਿੱਥੇ ਆਪਣੇ ਕਲਾਕਾਰ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸਰਾਹਣਾ ਕੀਤੀ, ਉੱਥੇ ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ਨੁੱਕੜ ਨਾਟਕਾਂ ਨੂੰ ਇੱਕ ਸਾਰਥਕ ਜ਼ਰੀਆ ਦੱਸਿਆ।
ਕਲਾਕਾਰ ਵਿਦਿਆਰਥੀਆਂ ਨੇ ਬਹੁਤ ਗੰਭੀਰ ਢੰਗ ਨਾਲ਼ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ। ਪ੍ਰਭਾਵਸ਼ਾਲੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ, ਕਰਨ, ਵਿਸ਼ਾਲ, ਡੇਜ਼ੀ, ਨਵਨੀਤ, ਵਿਕਾਸ, ਪ੍ਰਭਜੀਤ ਸਿੰਘ ਦੀ ਪੁਲਿਸ ਵਿਭਾਗ ਤੋਂ ਪਹੁੰਚੇ ਅਧਿਕਾਰੀਆਂ ਨੇ ਖ਼ੂਬ ਸ਼ਲਾਘਾ ਕੀਤੀ।