ਖ਼ਬਰਿਸਤਾਨ ਨੈੱਟਵਰਕ: ਇੰਡੀਗੋ ਏਅਰਲਾਈਨਜ਼ ਦੀ ਫਲਾਇਟ 'ਚ ਬਜ਼ੁਰਗ ਮਹਿਲਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ| ਇਹ ਫਲਾਇਟ ਮੁੰਬਈ ਤੋਂ ਵਾਰਾਣਸੀ ਜਾ ਰਹੀ ਸੀ| ਪਰ ਜਹਾਜ਼ ਦੀ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਅਧਿਕਾਰੀਆਂ ਨੇ ਦੱਸਿਆ ਕਿ ਔਰਤ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਰਹਿਣ ਵਾਲੀ ਸੀ। ਦੱਸ ਦੇਈਏ ਕਿ 89 ਸਾਲਾ ਸੁਸ਼ੀਲਾ ਦੇਵੀ ਦੀ ਉਡਾਣ ਦੌਰਾਨ ਸਿਹਤ ਵਿਗੜ ਗਈ | ਉਹ ਮੁੰਬਈ ਤੋਂ ਫਲਾਈਟ 'ਚ ਬੈਠੀ ਸੀ। ਮੈਡੀਕਲ ਐਮਰਜੈਂਸੀ ਦੇ ਕਾਰਨ, ਜਹਾਜ਼ ਨੂੰ 6 ਅਪ੍ਰੈਲ ਨੂੰ ਰਾਤ 10 ਵਜੇ ਦੇ ਕਰੀਬ ਚਿਕਲਥਾਨਾ ਹਵਾਈ ਅੱਡੇ 'ਤੇ ਉਤਾਰਿਆ ਗਿਆ। ਮੈਡੀਕਲ ਟੀਮ ਨੇ ਹਵਾਈ ਅੱਡੇ 'ਤੇ ਉਸਦੀ ਜਾਂਚ ਕੀਤੀ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਅਧਿਕਾਰੀ ਨੇ ਕਿਹਾ ਕਿ ਐਮਆਈਡੀਸੀ ਸਿਡਕੋ ਪੁਲਿਸ ਸਟੇਸ਼ਨ ਨੇ ਜ਼ਰੂਰੀ ਰਸਮਾਂ ਪੂਰੀਆਂ ਕਰ ਲਈਆਂ ਅਤੇ ਉਡਾਣ ਵਾਰਾਣਸੀ ਲਈ ਰਵਾਨਾ ਹੋ ਗਈ। ਜਦੋਂ ਕਿ ਔਰਤ ਦੀ ਲਾਸ਼ ਨੂੰ ਛਤਰਪਤੀ ਸੰਭਾਜੀਨਗਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।